ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਵਾਰਡ ਨੰਬਰ 24 ਅਧੀਨ ਆਉਂਦੇ ਮੁਹੱਲਾ ਦਸਮੇਸ਼ ਨਗਰ 'ਚ ਨਵੇਂ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਸੰਬੰਧੀ ਕੌਂਸਲਰ ਪਵਿੱਤਰ ਸਿੰਘ ਲੁਬਾਣਾ ਨੇ ਦੱਸਿਆ ਕਿ ਇਹ ਟਿਊਬਵੈੱਲ ਉਨ੍ਹਾਂ ਵਲੋਂ ਜੁਲਾਈ 2025 ਦੀ ਨਿਗਮ ਮੀਟਿੰਗ 'ਚ ਪਾਸ ਕਰਵਾਇਆ ਗਿਆ ਸੀ | ਇਹ ਪ੍ਰਾਜੈਕਟ ਕਾਲੋਨੀ ਫ਼ੰਡ ਅਤੇ ਨਗਰ ਨਿਗਮ ਦੇ ਫ਼ੰਡ ਵਿਚੋਂ ਤਿਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਇਲਾਕੇ ਵਿਚ ਪਾਣੀ ਦੀ ਭਾਰੀ ਕਿੱਲਤ ਰਹਿੰਦੀ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਵਲੋਂ ਲੰਬੇ ਸਮੇਂ ਤੋਂ ਨਵੇਂ ਟਿਊਬਵੈੱਲ ਦੀ ਮੰਗ ਕੀਤੀ ਜਾ ਰਹੀ ਸੀ | ਲੋਕਾਂ ਦੀ ਇਸ ਮੰਗ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਵਲੋਂ ਮੇਅਰ ਕੋਲ ਮਸਲਾ ਉਠਾਇਆ ਗਿਆ ਅਤੇ ਵਾਰਡ 'ਚ ਨਵੇਂ ਟਿਊਬਵੈੱਲ ਦੀ ਲੋੜ ਬਾਰੇ ਬੇਨਤੀ ਕੀਤੀ ਗਈ, ਜਿਸ ਉਪਰੰਤ ਮੇਅਰ ਵਲੋਂ ਇਹ ਮਤਾ ਨਗਰ ਨਿਗਮ ਦੀ ਮੀਟਿੰਗ 'ਚ ਲਿਆਂਦਾ ਗਿਆ ਤੇ ਸਹਿਮਤੀ ਨਾਲ ਪਾਸ ਕੀਤਾ | ਕੌਂਸਲਰ ਪਵਿੱਤਰ ਸਿੰਘ ਲੁਬਾਣਾ ਨੇ ਕਿਹਾ ਕਿ ਇਸ ਟਿਊਬਵੈੱਲ ਦੇ ਲੱਗਣ ਨਾਲ ਵਾਰਡ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ਅਤੇ ਆਉਣ ਵਾਲੇ ਸਮੇਂ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਹੋਰ ਮਜ਼ਬੂਤ ਅਤੇ ਸੁਚੱਜੀ ਬਣੇਗੀ | ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਲਈ ਉਹ ਲਗਾਤਾਰ ਵਚਨਬੱਧ ਹਨ |
ਨਗਰ ਨਿਗਮ ਵਲੋਂ ਮੁਹੱਲਾ ਦਸਮੇਸ਼ ਨਗਰ 'ਚ ਨਵੇਂ ਟਿਊਬਵੈੱਲ ਦੀ ਸ਼ੁਰੂਆਤ
ਅਜੀਤ ਡੈਸਕ
15-05-2026