13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਵਧਦੀ ਮਹਿੰਗਾਈ ਤੇ ਨਸ਼ਿਆਂ ਵਿਰੁੱਧ ਮੋਟਰਸਾਈਕਲ ਮਾਰਚ, ਡੀ. ਸੀ. ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਯਾਦ ਪੱਤਰ

Ad Position 21
No active advertisement
ਅਜੀਤ ਡੈਸਕ 15-05-2026

ਹੁਸ਼ਿਆਰਪੁਰ, 14 ਮਈ (ਨਰਿੰਦਰ ਸਿੰਘ ਬੱਡਲਾ)-ਗੈਸ, ਤੇਲ ਤੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਗਾਤਾਰ ਵਾਧਾ ਕੀਤਾ ਰਿਹਾ ਹੈ ਜਿਸ ਦੀ ਬਦੌਲਤ ਮੱਧ ਵਰਗ ਤੇ ਗ਼ਰੀਬ ਲੋਕਾਂ ਦਾ ਜੀਣਾ ਮੁਸ਼ਕਿਲ ਭਰਿਆ ਹੋਇਆ ਪਿਆ ਹੈ ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਸ਼ਿਆਰਪੁਰ ਤੋਂ ਜਥੇਦਾਰ ਗੁਰਦੀਪ ਸਿੰਘ ਖੁਣ ਖੁਣ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ, ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਤੇ ਹਰਵਿੰਦਰ ਸਿੰਘ ਹੀਰਾ ਹਲਕਾ ਇੰਚਾਰਜ ਹੁਸ਼ਿਆਰਪੁਰ ਦੀ ਅਗਵਾਈ ਹੇਠ ਸ਼ਹਿਰ 'ਚ ਮੋਟਰਸਾਈਕਲ ਮਾਰਚ ਕਰਦਿਆਂ ਹੋਇਆ ਮਿੰਨੀ ਸਕੱਤਰੇਤ ਵਿਖੇ ਜਾ ਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਯਾਦ ਪੱਤਰ ਦਿੱਤਾ | ਉਨ੍ਹਾਂ ਦੀ ਗੈਰ ਮੌਜੂਦਗੀ 'ਚ ਇਹ ਪੱਤਰ ਮੇਜਰ ਡਾ. ਸੁਮਿਤ ਮੁੱਦਾ ਸਹਾਇਕ ਕਮਿਸ਼ਨਰ (ਜ) ਨੂੰ ਦੇਸ਼ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਲਈ ਯਾਦ ਪੱਤਰ ਦਿੱਤਾ | ਮਾਰਚ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਵਰਕਰਾਂ ਨੇ ਮਹਿੰਗਾਈ ਦੀ ਮਾਰ ਜਨਤਾ ਦਾ ਬੁਰਾ ਹਾਲ, ਨਸ਼ਿਆਂ ਦੀ ਮਾਰ ਨੌਜਵਾਨਾਂ ਦਾ ਬੁਰਾ ਹਾਲ, ਗੈਂਗਸਟਰਾਂ ਦੀ ਮਾਰ ਜਨਤਾ ਦਾ ਬੁਰਾ ਹਾਲ, ਬੇਰੁਜ਼ਗਾਰੀ ਦੀ ਮਾਰ ਲੋਕਾਂ ਦਾ ਬੁਰਾ ਹਾਲ ਤੇ ਤਖ਼ਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਨਾਅਰੇ ਲਗਾ ਕੇ ਸਖ਼ਤ ਵਿਰੋਧ ਦਰਜ ਕਰਵਾਇਆ | ਇਸ ਮੌਕੇ ਗੁਰਦੀਪ ਸਿੰਘ ਖੁਣ ਖੁਣ, ਗੁਰਨਾਮ ਸਿੰਘ ਸਿੰਗੜੀਵਾਲਾ ਤੇ ਹਰਵਿੰਦਰ ਸਿੰਘ ਹੀਰਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਨਾਲ ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ 'ਤੇ ਡੂੰਘਾ ਤੇ ਪੀੜਾ ਦੇਣ ਵਾਲਾ ਅਸਰ ਕੀਤਾ ਹੈ | ਇਸ ਮੌਕੇ ਪਰਮਿੰਦਰ ਸਿੰਘ ਲਾਚੋਵਾਲ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ, ਜਗਦੀਸ਼ ਸਿੰਘ ਚੱਬੇਵਾਲ, ਅਕਬਰ ਸਿੰਘ ਬੁਰੇ ਜੱਟਾਂ, ਮੌਲਵੀ ਖਲੀਲ ਅਹਿਮਦ, ਬੁੱਧ ਸਿੰਘ ਨੰਦਗੜ੍ਹ, ਜਥੇਦਾਰ ਪ੍ਰੀਤਮ ਸਿੰਘ ਨੰਗਲ ਕਲਾਲ, ਲਾਭ ਸਿੰਘ ਨਸਰਾਲਾ, ਮਲਕੀਅਤ ਸਿੰਘ ਅਸਲਾਮਾਬਾਦ, ਜਸਵੀਰ ਸਿੰਘ ਚੱਕੋਵਾਲ, ਪਰਮਜੀਤ ਸਿੰਘ ਲਿੱਦੜਾਂ, ਸੁਖਦੇਵ ਸਿੰਘ ਕਾਹਰੀ, ਪਰਮਜੀਤ ਸਿੰਘ ਮਿੰਟੂ, ਅਮਨਦੀਪ ਸਿੰਘ ਸਨੀ, ਅਮਰਜੀਤ ਸਿੰਘ ਨਿੱਕਾ, ਅੰਮਿ੍ਤਪਾਲ ਸਿੰਘ ਅਰੋੜਾ, ਗੌਰਵ ਮੱਲ, ਪਾਰਸ ਸਿੰਘ ਰਹੀਮਪੁਰ, ਜਸਰਾਜ ਸਿੰਘ ਆਦਿ ਵੱਡੀ ਪੱਧਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇ ਸੂਬਾ ਸਰਕਾਰ - ਸਰਬਜੋਤ ਸਾਬੀ ਅਗਲੀ ਖ਼ਬਰ ਨਗਰ ਨਿਗਮ ਵਲੋਂ ਮੁਹੱਲਾ ਦਸਮੇਸ਼ ਨਗਰ 'ਚ ਨਵੇਂ ਟਿਊਬਵੈੱਲ ਦੀ ਸ਼ੁਰੂਆਤ
Ad Position 24