ਮਾਹਿਲਪੁਰ, 14 ਮਈ (ਰਜਿੰਦਰ ਸਿੰਘ)-ਸੀ. ਬੀ. ਐਸ. ਈ. ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ 'ਚ ਮੈਨੇਜਿੰਗ ਡਾਇਰੈਕਟਰ ਡਾ. ਮੋਹਿੰਦਰ ਸਿੰਘ ਜਸਵਾਲ ਦੀ ਸਰਪ੍ਰਸਤੀ ਹੇਠ ਚਲ ਰਹੇ ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰ. ਆਸ਼ਾ ਸ਼ਰਮਾ ਤੇ ਵਾਈਸ ਪਿ੍ੰ. ਨਰਿੰਦਰ ਕੁਮਾਰ ਨੇ ਦੱਸਿਆ ਕਿ ਆਰਟਸ ਸਟਰੀਮ 'ਚ ਅਵਨੀਤ ਕੌਰ ਨੇ ਪਹਿਲਾ, ਹਰਵੀਨ ਪਰਮਾਰ ਨੇ ਦੂਜਾ, ਕੋਮਲਪ੍ਰੀਤ ਕੌਰ ਅਤੇ ਕਮਲਪ੍ਰੀਤ ਸਿੰਘ ਬਲ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ | ਕਾਮਰਸ ਸਟਰੀਮ 'ਚ ਦਲਜੀਤ ਕੌਰ ਨੇ ਪਹਿਲਾ, ਤਰਨਪ੍ਰੀਤ ਤੰਨੂ ਨੇ ਦੂਜਾ ਅਤੇ ਰਿਸ਼ਭ ਪਾਂਡੇ ਨੇ ਤੀਜਾ ਸਥਾਨ ਹਾਸਿਲ ਕੀਤਾ | ਮੈਡੀਕਲ ਸਟਰੀਮ 'ਚ ਆਸ਼ੂ ਕੁਮਾਰੀ ਨੇ ਪਹਿਲਾ, ਮਨਮੀਤ ਕੌਰ ਨੇ ਦੂਜਾ ਅਤੇ ਜੀਆ ਸੁਮਨ ਨੇ ਤੀਜਾ ਸਥਾਨ ਹਾਸਿਲ ਕੀਤਾ | ਨਾਨ-ਮੈਡੀਕਲ ਸਟਰੀਮ 'ਚ ਰਾਘਵ ਜਸਵਾਲ ਨੇ ਪਹਿਲਾ, ਕੋਮਲ ਨੇ ਦੂਜਾ ਤੇ ਅੰਮਿ੍ਤਪਾਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮਹਿੰਦਰ ਸਿੰਘ ਜਸਵਾਲ ਤੇ ਪਿ੍ੰਸੀਪਲ ਆਸ਼ਾ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |