ਹਰਿਆਣਾ, 14 ਮਈ (ਹਰਮੇਲ ਸਿੰਘ ਖੱਖ)-ਸਰਕਾਰੀ ਮਿਡਲ ਸਕੂਲ ਟਾਹਲੀਵਾਲ ਦੇ ਪੰਜਵੀਂ ਤੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਪਿੰਡ ਤਾਜਪੁਰ ਕਲਾਂ ਦੇ ਪ੍ਰਵਾਸੀ ਪੰਜਾਬੀ ਗੁਰਮੀਤ ਸਿੰਘ ਸੈਣੀ (ਕੈਨੇਡਾ) ਵਲੋਂ 12000 ਰੁਪਏ ਦੀ ਵਜ਼ੀਫ਼ਾ ਰਾਸ਼ੀ ਦਾਨ ਕੀਤੀ ਗਈ | ਇਸ ਸੰਬੰਧੀ ਸਕੂਲ ਇੰਚਾਰਜ ਸੁਸ਼ੀਲ ਕੁਮਾਰ ਪਠਾਣੀਆ ਨੇ ਦੱਸਿਆ ਕਿ ਪੰਜਵੀਂ ਜਮਾਤ ਦੀ ਅਮਨਦੀਪ ਕੌਰ ਨੇ ਪਹਿਲਾ, ਹਰਪ੍ਰੀਤ ਸਿੰਘ ਤੱਖੀ ਨੇ ਦੂਜਾ ਤੇ ਕੁਲਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਨੂੰ ਕ੍ਰਮਵਾਰ 2200, 1400 ਤੇ 1000 ਰੁਪਏ ਦਿੱਤੇ ਗਏ | ਇਸੇ ਤਰ੍ਹਾਂ ਸਕੂਲ ਦੀ ਅੱਠਵੀਂ ਜਮਾਤ 'ਚੋਂ ਮਹਿਮਾ ਨੇ ਪਹਿਲਾ, ਅਵਨੀਤ ਕੁਮਾਰ ਨੇ ਦੂਜਾ ਤੇ ਸ਼ਿਵਾਨੀ ਨੇ ਤੀਜਾ ਸਥਾਨ ਹਾਸਿਲ ਕੀਤਾ | ਇਨ੍ਹਾਂ ਨੂੰ ਕ੍ਰਮਵਾਰ 4200, 2200 ਤੇ 1000 ਰੁਪਏ ਦੀ ਨਕਦ ਰਾਸ਼ੀ ਵੰਡੀ ਗਈ | ਇਸ ਮੌਕੇ ਸੁਸ਼ੀਲ ਕੁਮਾਰ ਪਠਾਣੀਆ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੀਮਾ ਰਾਣੀ, ਗੁਰਮੀਤ ਕੌਰ, ਮੀਨਾ, ਗੁਲਸ਼ਨ ਕੁਮਾਰ, ਮਨੋਹਰ ਲਾਲ, ਸਕੂਲ ਅਧਿਆਪਕ ਪਰਮਜੀਤ ਸਿੰਘ, ਹਰਜਾਪ ਸਿੰਘ, ਰੋਹਿਤ ਕੁਮਾਰ, ਕੁਲਵਿੰਦਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |