08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਦਾਰ ਦਲੀਪ ਸਿੰਘ ਦੀ ਬਾਰ੍ਹਵੀਂ ਬਰਸੀ ਸੰਬੰਧੀ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਹਾਜੀਪੁਰ, 15 ਮਈ (ਪ.ਪ.)-ਸਵ. ਦਲੀਪ ਸਿੰਘ ਦੀ ਬਾਰ੍ਹਵੀਂ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਬਾਗ਼ ਵਾਲੇ ਗੁਰਦੁਆਰਾ ਸਾਹਿਬ ਹਾਜੀਪੁਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਇਸ ਮੌਕੇ ਪਾਠ ਦੇ ਭੋਗ ਪਾਉਣ ਉਪਰੰਤ ਪਹੁੰਚੇ ਰਾਗੀ ਜਥਿਆਂ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਨੇ ਸਵ. ਦਲੀਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਲਾਪੜੇ ਸੁਭਾਅ ਤੇ ਹਮੇਸ਼ਾ ਗ਼ਰੀਬਾਂ ਦੇ ਵਾਸਤੇ ਕੰਮ ਕਰਨ ਵਾਲੇ ਸ਼ਖ਼ਸੀਅਤ ਦੇ ਮਾਲਕ ਸਨ | ਇਸ ਮੌਕੇ ਜਥੇਦਾਰ ਕਿਰਪਾਲ ਸਿੰਘ ਗੇਰਾ, ਅਮਰਜੀਤ ਸਿੰਘ ਢਾਡੇਕਟਵਾਲ, ਸਰਬਜੋਤ ਸਿੰਘ ਸਾਬੀ ਸੀਨੀਅਰ ਕਾਂਗਰਸੀ ਆਗੂ, ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ, ਆਭਾਸ ਸ਼ਾਕਰ, ਬਲਬੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਹਰਮੇਸ਼ ਮੈਣੀ, ਅਨਿਲ ਠਾਕੁਰ ਮੈਂਬਰ ਪੀ. ਐੱਸ. ਸੀ., ਕਿਸ਼ੋਰ ਕੁਮਾਰ ਪ੍ਰਧਾਨ ਬਲਾਕ ਕਾਂਗਰਸ, ਗੁਰਦੀਪ ਸਿੰਘ ਗੇਰਾ ਸਰਕਲ ਪ੍ਰਧਾਨ ਸ਼੍ਰੋ.ਅ.ਦਲ, ਮਨੋਹਰ ਸਿੰਘ ਐੱਸ. ਡੀ. ਓ., ਸ਼ੰਮੀ ਵਸ਼ਿਸ਼ਟ ਮੰਡਲ ਪ੍ਰਧਾਨ, ਐਡਵੋਕੇਟ ਰੋਹਿਤ ਸਵਰਾਜ, ਨਿਤਿਨ ਸਵਰਾਜ, ਅਰੁਣ ਸਵਰਾਜ, ਗੁਰਵਿੰਦਰ ਸਿੰਘ ਮੁਕੇਰੀਆਂ, ਸੁਖਵਿੰਦਰ ਸਿੰਘ ਰਾਣਾ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ ਮਲਹੋਤਰਾ ਮੁਕੇਰੀਆਂ, ਕਾਕਾ ਮੁਕੇਰੀਆਂ, ਬਲਵੀਰ ਸਿੰਘ ਮੁਕੇਰੀਆਂ, ਗੁਰਬਿੰਦਰ ਸਿੰਘ ਯੂਥ ਅਕਾਲੀ, ਬਲਜੀਤ ਸਿੰਘ ਗਿਫਟਾ, ਨਰਿੰਦਰ ਸਿੰਘ ਨਿੰਦੀ, ਦਵਿੰਦਰ ਸਿੰਘ ਅਰਥੇਵਾਲ, ਸੁਧੀਰ ਠਾਕੁਰ ਕਾਂਗਰਸ, ਹਰਜਿੰਦਰ ਕਾਕਾ ਪਟਿਆਲ, ਐਡ. ਕੇਵਲ ਸਿੰਘ ਗੇਰਾ, ਸੁਖਦੇਵ ਸਿੰਘ ਨੌਜਵਾਨ ਸਿੰਘ ਸਭਾ, ਬੀਬੀ ਦਲਜੀਤ ਕੌਰ, ਪਰਵਿੰਦਰ ਕੌਰ, ਜੋਗਿੰਦਰ ਕੌਰ, ਸੰਤੋਖ ਸਿੰਘ ਕਾਕਾ ਨੌਜਵਾਨ ਸਿੰਘ ਸਭਾ, ਜਗਦੀਪ ਸੰਨ੍ਹੀ, ਜਗਤਾਰ ਸਿੰਘ, ਬੱਬਾ ਕੁੰਦਰਾ, ਮਾਸਟਰ ਸਤਵਿੰਦਰ ਕੁਮਾਰ ਟੋਨੀ, ਅਮਿੱਤ ਮੈਣੀ, ਸੁਮਿਤ ਮੈਣੀ ਆਦਿ ਤੋਂ ਇਲਾਵਾ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਸ. ਜੋਗਿੰਦਰ ਸਿੰਘ ਜੋ 'ਰੋਜ਼ਾਨਾ ਅਜੀਤ' ਦੇ ਵਿਚ ਪੱਤਰਕਾਰ ਤੇ ਲਖਵਿੰਦਰ ਸਿੰਘ ਟਿੰਮੀ ਅਬਜ਼ਰਵਰ ਸ਼੍ਰੋ. ਅ. ਦਲ, ਦਵਿੰਦਰ ਸਿੰਘ ਗੋਲਡੀ, ਸਤਵਿੰਦਰ ਕੁਮਾਰ ਟੋਨੀ, ਮੈਡਮ ਡਿੰਪਲ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅੰਕੁਰ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸੰਬੰਧੀ ਚੌਧਰੀ ਬਲਵੀਰ ਮਿਆਣੀ ਵਲੋਂ ਪੋਸਟਰ ਰਿਲੀਜ਼
Ad Position 24