08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸੰਬੰਧੀ ਚੌਧਰੀ ਬਲਵੀਰ ਮਿਆਣੀ ਵਲੋਂ ਪੋਸਟਰ ਰਿਲੀਜ਼

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)-ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 76ਵੀਂ ਸਾਲਾਨਾ ਬਰਸੀ ਲਖਿੰਦਰ (ਮਿਆਣੀ) ਵਿਖੇ 2 ਤੇ 3 ਜੂਨ ਨੂੰ ਮਨਾਈ ਜਾਵੇਗੀ | ਇਸ ਸੰਬੰਧ 'ਚ ਗੁਰਦੁਆਰਾ ਗੋਬਿੰਦ ਪ੍ਰਵੇਸ਼ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਸਤਿਨਾਮ ਵਾਹਿਗੁਰੂ ਦੇ ਜੈਕਾਰਿਆਂ ਦੇ ਗੂੰਜ 'ਚ ਆਰੰਭ ਕੀਤੀ ਗਈ | ਉਪਰੰਤ ਡਾ. ਲਖਮੀਰ ਸਿੰਘ ਚੌਧਰੀ, ਕੁਲਵੰਤ ਸਿੰਘ ਯੂ. ਐੱਸ. ਏ., ਕੁਲਦੀਪ ਕੌਰ, ਪਿ੍ੰਸੀਪਲ ਕੁਲਦੀਪ ਰਾਜ, ਪਿ੍ੰਸੀਪਲ ਵਿਨੋਦ ਕੁਮਾਰ, ਮੈਡਮ ਜਸਵਿੰਦਰ ਕੌਰ ਆਦਿ ਦੀ ਹਾਜ਼ਰੀ 'ਚ ਸਾਲਾਨਾ ਬਰਸੀ ਦਾ ਪੋਸਟਰ ਜਾਰੀ ਕਰਦੇ ਹੋਏ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੋਬਿੰਦ ਪ੍ਰਵੇਸ਼ ਵਿਖੇ ਰੱਖੀ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ 2 ਜੂਨ ਨੂੰ ਪਾਏ ਜਾਣਗੇ | 3 ਜੂਨ ਨੂੰ ਸਜਾਏ ਜਾ ਰਹੇ ਕੀਰਤਨ ਦਰਬਾਰ ਦੌਰਾਨ ਵੱਖ-ਵੱਖ ਜਥੇ ਤੇ 3 ਜੂਨ ਨੂੰ ਪਹੁੰਚ ਰਹੇ ਸੰਤ-ਮਹਾਂਪੁਰਖਾਂ ਵਿਚੋਂ ਸੰਤ ਬਾਬਾ ਤੇਜਾ ਸਿੰਘ ਖੁੱਡਾ, ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ, ਸੰਤ ਤਰਲੋਕ ਸਿੰਘ ਮਕਸੂਦਪੁਰ, ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ, ਸੰਤ ਬਾਬਾ ਮੱਖਣ ਸਿੰਘ ਦਰਿਆ, ਬਾਬਾ ਹੀਰਾ ਸਿੰਘ ਅਲਾਵਲਈਸਾ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗ੍ਰੰਥੀ ਸ੍ਰੀ ਅੰਮਿ੍ਤਸਰ ਸਾਹਿਬ ਹਾਜ਼ਰ ਭਰਨਗੇ | ਪ੍ਰਬੰਧਕਾਂ ਵਲੋਂ ਨੌਜਵਾਨ ਪੀੜ੍ਹੀ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ 8 ਤੋਂ 14 ਸਾਲ ਤੇ 14 ਤੋਂ 18 ਸਾਲ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਗੁਰਬਾਣੀ ਕੰਠ, ਦਸਤਾਰਬੰਦੀ ਅਤੇ ਸ਼ਬਦ ਕੀਰਤਨ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ | ਇਸ ਮੌਕੇ ਸੁਰਿੰਦਰ ਕੌਰ ਮਿਆਣੀ, ਕੁਲਦੀਪ ਕੌਰ ਯੂ. ਐੱਸ. ਏ., ਸੇਵਾਮੁਕਤ ਪਿ੍ੰਸੀਪਲ ਹਰਭਜਨ ਸਿੰਘ ਮੱਲ੍ਹੀ, ਪਿ੍ੰਸੀਪਲ ਕੁਲਦੀਪ ਰਾਜ, ਪਿ੍ੰਸੀਪਲ ਵਿਨੋਦ ਕੁਮਾਰ, ਜਸਵਿੰਦਰ ਸਿੰਘ ਭੂਪਾ, ਮਾ. ਦਵਿੰਦਰ ਸਿੰਘ, ਨੰਬਰਦਾਰ ਕਿਰਪਾਲ ਸਿੰਘ ਪੰਡੋਰੀ, ਜਸਵਿੰਦਰ ਕੁਮਾਰ, ਜਸਵਿੰਦਰ ਕੌਰ, ਹੈੱਡ ਮਿਸਟਰਸ ਅੰਮਿ੍ਤ ਪਾਲ ਕੌਰ, ਹਰਜਿੰਦਰ ਕੌਰ, ਬਲਵੀਰ ਕੌਰ, ਕੁਲਦੀਪ ਕੌਰ, ਸਤਵਿੰਦਰ ਕੌਰ, ਗੁਰਮੀਤ ਕੌਰ, ਸੁਖਦੀਪ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਦਾਰ ਦਲੀਪ ਸਿੰਘ ਦੀ ਬਾਰ੍ਹਵੀਂ ਬਰਸੀ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਵਿੰਦਰ ਸਿੰਘ ਬਾਹਰਾ ਵਲੋਂ ਦਿਵਿਆਂਗ ਵਿਦਿਆਰਥੀ ਨਵਪ੍ਰੀਤ ਸਿੰਘ ਦਾ ਸਨਮਾਨ
Ad Position 24