01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਾਬਾ ਔਗੜ ਨਾਥ ਦੀ ਯਾਦ 'ਚ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 21-05-2026
ਸੈਲਾ ਖੁਰਦ, 20 ਮਈ (ਹਰਵਿੰਦਰ ਸਿੰਘ ਬੰਗਾ)-ਬਾਬਾ ਔਗੜ ਨਾਥ ਮੰਦਰ ਪ੍ਰਬੰਧਕ ਕਮੇਟੀ ਸੈਲਾ ਖ਼ੁਰਦ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਔਗੜ ਨਾਥ ਦੀ ਯਾਦ ਨੂੰ ਸਮਰਪਿਤ ਛਿਮਾਈ ਭੰਡਾਰਾ ਸਮਾਗਮ ਕਰਵਾਇਆ | ਸ੍ਰੀ ਰਮਾਇਣ ਜੀ ਦੇ ਭੋਗ ਪਾਏ ਗਏ, ਇਸ ਤੋਂ ਉਪਰੰਤ ਵੱਖ-ਵੱਖ ਭਜਨ ਮੰਡਲੀਆਂ ਵਲੋਂ ਕੀਰਤਨ ਦਾ ਜਸ ਗਾਇਨ ਕੀਤਾ | ਸਮਾਗਮ 'ਚ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਪੁਰਸ਼ਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਨਿੰਮਾ, ਜਸਵਿੰਦਰ ਸਿੰਦੀ, ਪੰਚ ਅਮਰੀਕ ਸਿੰਘ, ਜਗਤਾਰ ਸਿੰਘ ਵਲੋਂ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ | ਅੰਤ 'ਚ ਨਿਰਮਲ ਸਿੰਘ ਨਿੰਮਾ ਨੇ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਵਿੰਦਰ ਪੈਸਰਾ, ਮੋਹਨ ਸਿੰਘ, ਸਿਮਰਨਜੀਤ ਸਿੰਘ, ਗੁਰਵਿੰਦਰ, ਸੁੱਖਾ, ਹਰਭਜਨ ਸਿੰਘ, ਮਨਦੀਪ ਮਿੰਟੂ, ਟਿਕੂ ਬਾਬਾ, ਹੈਪੀ ਸ਼ਰਮਾ, ਰਣਜੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਲੱਧੇਵਾਲ 'ਚ ਗਤਕਾ ਸਿਖਲਾਈ ਕੈਂਪ ਸ਼ੁਰੂ ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਡੇਂਗੂ ਜਾਗਰੂਕਤਾ ਲੈਕਚਰ ਕਰਵਾਇਆ
Ad Position 24