ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਹੁਸ਼ਿਆਰਪੁਰ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ-2025 'ਚ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਪਿ੍ੰ: ਪਰਮਜੀਤ ਕੌਰ ਦੀ ਅਗਵਾਈ 'ਚ ਧਾਰਮਿਕ ਅਧਿਆਪਕ ਮਨਪ੍ਰੀਤ ਕੌਰ ਦੇ ਯਤਨਾਂ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪ੍ਰੀਖਿਆ 'ਚ ਯੂ.ਕੇ.ਜੀ. ਤੋਂ 10ਵੀਂ ਜਮਾਤ ਦੇ ਕੁੱਲ 130 ਵਿਦਿਆਰਥੀਆ ਨੇ 'ਏ', 'ਬੀ' ਤੇ 'ਸੀ' ਗਰੇਡ ਹਾਸਲ ਕੀਤੇ | ਸਕੂਲ ਦੇ ਵਿਦਿਆਰਥੀਆ ਨੇ ਪ੍ਰੀਖਿਆ 'ਚ 90 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਮੈਰਿਟ 'ਚ ਨਾਂਅ ਦਰਜ ਕਰਵਾਇਆ | ਪਿ੍ੰ: ਪਰਮਜੀਤ ਕੌਰ ਨੇ ਦੱਸਿਆ ਕਿ ਯੁ.ਕੇ.ਜੀ. ਤੋਂ ਦੂਸਰੀ ਜਮਾਤ ਦੇ 8 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 10 ਵਿਦਿਆਰਥੀਆਂ ਨੇ 80 ਫ਼ੀਸਦੀ ਅੰਕ ਹਾਸਲ ਕੀਤੇ | ਸਕੂਲ ਕਮੇਟੀ ਮੈਂਬਰਾਂ ਅਭੈ ਸਿੰਘ, ਅਵਤਾਰ ਸਿੰਘ ਕਪੂਰ ਤੇ ਡਾ: ਕਰਨ ਸਿੰਘ ਚਾਵਲਾ ਨੇ ਪਿ੍ੰ: ਪਰਮਜੀਤ ਕੌਰ, ਵਾਇਸ ਪਿ੍ੰਸੀਪਲ ਬਲਬੀਰ ਕੌਰ, ਸਮੂਹ ਸਟਾਫ਼, ਵਿਦਿਆਰਥੀਆਂ ਦੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |