01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਬੀਤ ਇਲਾਕੇ ਦਾ ਮੁੱਖ ਵਪਾਰਕ ਕੇਂਦਰ ਅੱਡਾ ਝੁੰਗੀਆਂ

Ad Position 21
No active advertisement
ਅਜੀਤ ਡੈਸਕ 21-05-2026
ਬੀਣੇਵਾਲ, 20 ਮਈ (ਬੈਜ ਚੌਧਰੀ)-ਗੜ੍ਹਸੰਕਰ ਨੰਗਲ ਰੋਡ ਤੇ ਪੈਂਦੇ ਬੀਤ ਇਲਾਕੇ ਦੇ 37 ਤੇ ਹਿਮਾਚਲ ਦੇ ਕਰੀਬ ਇਕ ਦਰਜਨ ਤੋਂ ਵੱਧ ਕੁਲ ਕਰੀਬ 50 ਪਿੰਡਾਂ ਦਾ ਮੁੱਖ ਵਪਾਰਕ ਕੇਂਦਰ ਅੱਡਾ ਝੁੰਗੀਆਂ(ਬੀਣੇਵਾਲ) ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ | ਮੁੱਕਦੀ ਗਲ ਅੱਡੇ ਵਿਚ ਕੰਮ ਦੇ ਨਾਂਅ 'ਤੇ ਗਿਣਤੀ ਕਰਨ ਨੂੰ ਕੁੱਝ ਵੀ ਨਹੀ ਹੈ | ਇਸ ਅੱਡੇ ਵਿਚ ਕਰੀਬ ਪੰਜ ਸੌ ਤੋਂ ਵਧ ਦੁਕਾਨਾਂ ਹਨ | ਇਸ ਅੱਡੇ ਤੋਂ ਨੰਗਲ, ਖੁਰਾਲਗੜ੍ਹ, ਗੜ੍ਹਸ਼ੰਕਰ, ਦੁਲੈਹੜ, ਸਿੰਗਾ, ਬੀਟਨ, ਹਰੋਲੀ, ਊਨਾ ਸਮੇਤ ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ਨੂੰ ਬੱਸਾਂ ਚੱਲਦੀਆਂ ਹਨ, ਪਰ ਹੈਰਾਨੀ ਦੀ ਗਲ ਹੈ ਕਿ ਬੱਸ ਅੱਡਾ ਨ ਹੋਣ ਕਾਰਣ ਬੱਸਾਂ ਅਕਸਰ ਸੜਕ 'ਤੇ ਹੀ ਦੁਕਾਨਾਂ ਅੱਗੇ ਖੜ੍ਹਦੀਆਂ ਹਨ | ਜਿਸ ਕਰਕੇ ਇਸ ਅੱਡੇ ਵਿਚ ਜਾਮ ਲੱਗਣਾ ਆਮ ਗੱਲ ਹੋ ਗਈ ਹੈ ਕਈ ਵਾਰੀ ਤਾਂ ਦੋ ਦੋ ਘੰਟੇ ਤਕ ਜਾਮ ਲੱਗਾ ਰਹਿੰਦਾ ਹੈ, ਜਿਸ ਕਰਕੇ ਲੋਕਲ ਅਤੇ ਲੰਬੀ ਦੂਰੀ ਤੇ(ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਸ਼ਰਧਾਲੂ) ਦੇ ਵਾਹਨ ਕਈ ਕਈ ਘੰਟੇ ਜਾਮ ਵਿਚ ਫਸ ਕੇ ਅਕਸਰ ਲੇਟ ਹੋ ਜਾਂਦੇ ਹਨ | ਇਸ ਅੱਡੇ ਵਿਚ ਸਵਾਰੀਆਂ ਅਤੇ ਖ਼ਰੀਦਦਾਰੀ ਕਰਨ ਵਾਲਿਆਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅੱਡੇ ਵਿਚ ਨਾ ਤਾਂ ਲੋਕਾਂ ਦੇ ਬੈਠਣ ਦਾ ਕੋਈ ਪ੍ਰਬੰਧ ਹੈ ਅਤੇ ਨ ਹੀ ਮਹਿਲਾਵਾਂ ਤੇ ਪੁਰਸ਼ਾਂ ਲਈ ਕੋਈ ਫ਼ਲੱਸ਼/ਪਿਸ਼ਾਬ ਘਰ ਹੈ | ਜਿਸ ਕਾਰਣ ਅਕਸਰ ਲੋਕਾਂ ਖ਼ਾਸਕਰ ਔਰਤਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਪੁਰਸ਼ ਤਾਂ ਅਕਸਰ ਦੁਕਾਨਾਂ ਦੇ ਨਾਲ ਲੱਗਦੇ ਪਲਾਟਾਂ/ਵਿਹਲੇ ਪਏ ਥਾਵਾਂ ਤੇ ਖੁੱਲੇ੍ਹ ਵਿਚ ਪਿਸ਼ਾਬ ਵਗ਼ੈਰਾ ਜਾ ਕੇ ਸਾਰ ਲੈਂਦੇ ਹਨ, ਪਰ ਮਹਿਲਾਵਾਂ ਲਈ ਉਚਿੱਤ ਪ੍ਰਬੰਧ ਨਾ ਹੋਣ ਕਰਕੇ ਬਹੁਤ ਮੁਸ਼ਕਲ ਹੈ | ਅੱਡਾ ਝੁੰਗੀਆਂ ਦੇ ਦੁਕਾਨਦਾਰਾਂ ਅਜਾਇਬ ਸਿੰਘ ਬੋਪਾਰਾਏ, ਰਾਜੀਵ ਕੁਮਾਰ ਰਿੰਕੂ ਸ਼ਰਮਾ, ਮਾਸਟਰ ਪਵਨ ਕੁਮਾਰ ਸ਼ਰਮਾ,ਰਾਹੁਲ ਕੋਛੜ, ਡਾ.ਬਲਵੀਰ ਸਿੰਘ ਸ਼ੇਰਗਿੱਲ, ਪ੍ਰਧਾਨ ਵਪਾਰ ਮੰਡਲ ਨੰਬਰਦਾਰ ਮਹਿੰਦਰ ਸਿੰਘ, ਅਮਨਦੀਪ ਚੇਚੀ ਬੀਣੇਵਾਲ, ਜੋਤੀ ਚੇਚੀ ਡੱਲੇਵਾਲ, ਭਾਜਪਾ ਆਗੂ ਬਿੱਲਾ ਕੰਬਾਲਾ, ਅਲੋਕ ਰਾਣਾ, ਸਤਪਾਲ ਧੰਜਲ ਹਰਵਾਂ, ਜਗਦੇਵ ਸਿੰਘ ਮਾਨਸੋਵਾਲ, ਮੋਹਨ ਲਾਲ ਬਿੱਲੂ ਗੜ੍ਹੀ ਨੇ ਡੀ.ਸੀ. ਹੁਸ਼ਿਆਰਪੁਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਅੱਡਾ ਝੁੰਗੀਆਂ ਵਿਚ ਲੋਕਾਂ ਖ਼ਾਸਕਰ ਮੁਸਾਫ਼ਰਾਂ/ ਮਹਿਲਾਵਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਿਨਾਂ ਵਜ੍ਹਾ ਲਗਾਈਆਂ ਜਾ ਰਹੀਆਂ ਅੱਗਾਂ ਪੰਛੀਆਂ ਤੇ ਜਾਨਵਰਾਂ ਸਮੇਤ ਮਨੁੱਖੀ ਜੀਵਨ ਲਈ ਵੱਡੀ ਮੁਸੀਬਤ ਸਰਕਾਰ ਅੱਗਾਂ ਲਗ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24