29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਰਡ ਨੰ: 29 'ਚ ਵਿਕਾਸ ਕਾਰਜ ਨਾ ਹੋਣ ਤੇ ਸੀਵਰੇਜ ਲੀਕੇਜ ਕਾਰਨ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 22-05-2026
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਵਾਰਡ ਨੰ: 29 'ਚ ਵਿਕਾਸ ਕਾਰਜ ਨਾ ਹੋਣ ਤੇ ਸੀਵਰੇਜ ਦੇ ਲੀਕ ਹੋਣ ਕਾਰਨ ਗੰਦੇ ਗਲੀਆਂ/ਪਲਾਟਾਂ 'ਚ ਖੜ੍ਹੇ ਗੰਦੇ ਪਾਣੀ ਦੇ ਚੱਲਦਿਆਂ ਵਾਰਡ ਵਾਸੀਆਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਇਸ ਸੰਬੰਧੀ ਵਾਰਡ ਦੇ ਸਾਬਕਾ ਕੌਂਸਲਰ ਜਸਵਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੀਬ 2-3 ਸਾਲ ਪਹਿਲਾਂ ਵਾਰਡ 'ਚ 40 ਫੁੱਟ ਰੋਡ, ਸੁਤੈਹਰੀ ਰੋਡ, ਰਹੀਮਪੁਰ, ਮੁਹੱਲਾ ਸੰਤੋਖ ਨਗਰ ਆਦਿ 'ਚ ਗਲੀਆਂ, ਸੜਕਾਂ ਦੇ ਨਿਰਮਾਣ ਦਾ ਕੰਮ ਨਗਰ ਨਿਗਮ ਦੇ ਹਾਊਸ ਤੋਂ ਪਾਸ ਕਰਵਾਇਆ ਸੀ, ਪਰ ਅਜੇ ਤੱਕ ਇਨ੍ਹਾਂ ਗਲੀਆਂ/ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਕਰਵਾਇਆ | ਉਨ੍ਹਾਂ ਦੋਸ਼ ਲਗਾਇਆ ਕਿ ਉਹ ਕਾਂਗਰਸ ਪਾਰਟੀ ਦੇ ਕੌਂਸਲਰ ਹਨ, ਜਿਸ ਕਾਰਨ ਉਨ੍ਹਾਂ ਨਾਲ ਵਿਤਕਰਾ ਹੋ ਰਿਹਾ ਹੈ ਤੇ ਫ਼ੰਡਾਂ ਦੀ ਘਾਟ ਦੇ ਬਹਾਨੇ ਵਾਰਡ 'ਚ ਵਿਕਾਸ ਕਾਰਜ ਰੁਕੇ ਹੋਏ ਹਨ | ਉਨ੍ਹਾਂ ਦੱਸਿਆ ਕਿ ਸੁਤੈਹਰੀ ਰੋਡ ਖਾਟੂ ਸ਼ਿਆਮ ਮੰਦਰ ਵਾਲੀ ਸੜਕ ਤੇ 40 ਫੁੱਟ ਰੋਡ ਦਾ ਉਦਘਾਟਨ ਮੌਜੂਦਾ 'ਆਪ' ਦੇ ਹਲਕਾ ਵਿਧਾਇਕ ਵਲੋਂ ਕੀਤਾ ਗਿਆ ਸੀ, ਪਰ ਉਸ 'ਚੋਂ 40 ਫੁੱਟ ਰੋਡ ਵੀ ਅੱਧੀ ਹੀ ਬਣੀ ਤੇ ਵਾਰਡ ਲਈ ਪਾਸ ਹੋਈਆਂ ਸਟਰੀਟ ਲਾਈਟਾਂ ਵੀ ਅਜੇ ਨਹੀਂ ਲੱਗੀਆਂ | ਇਸ ਤੋਂ ਇਲਾਵਾ ਹੁਣ ਪਿਛਲੇ 15 ਦਿਨਾਂ ਤੋਂ ਵਾਰਡ 'ਚ ਸਥਿਤ ਸ਼ਿਵ ਮੰਦਰ ਨਜ਼ਦੀਕ ਸੀਵਰੇਜ ਦੇ ਲੀਕ ਹੋਣ ਕਾਰਨ ਗੰਦਾ ਪਾਣੀ ਗਲੀਆਂ ਅਤੇ ਪਲਾਟਾਂ 'ਚ ਭਰ ਗਿਆ ਹੈ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ ਤੇ ਉਥੇ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਵਾਰਡ 'ਚ ਵਿਕਾਸ ਕਾਰਜ ਕਰਵਾਏ ਜਾਣ ਤੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ | ਇਸ ਮੌਕੇ ਮੁਨੀਸ਼ ਕੁਮਾਰ, ਸੀਤਾ ਰਾਮ, ਸੁਦੇਸ਼ ਕੁਮਾਰੀ, ਮੋਹਨ ਲਾਲ, ਗੁਰਮੇਲ ਸਿੰਘ, ਪੂਰਾ ਰਾਣੀ, ਦੇਵ ਦੱਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਜ਼ਰਤ ਪੂਰਨ ਸ਼ਾਹ ਕਾਦਰੀ ਦੀ ਯਾਦ 'ਚ ਮੇਲਾ 26 ਨੂੰ ਅਗਲੀ ਖ਼ਬਰ ਕੈਂਬਰਿਜ਼ ਓਵਰਸੀਜ਼ ਸਕੂਲ ਮੁਕੇਰੀਆਂ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਐਸ. ਟੀ. ਈ. ਐਮ. ਪ੍ਰੋਗਰਾਮ
Ad Position 24