29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਆਦਿ ਧਰਮ ਮੰਡਲ ਦੇ 100 ਸਾਲਾ ਸਥਾਪਨਾ ਦਿਵਸ ਸੰਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ-ਸੰਤ ਸੁਰਿੰਦਰ ਦਾਸ

Ad Position 21
No active advertisement
ਅਜੀਤ ਡੈਸਕ 22-05-2026
ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 11 ਤੇ 12 ਜੂਨ ਨੂੰ ਮਨਾਏ ਜਾ ਰਹੇ ਆਦਿ ਧਰਮ ਮੰਡਲ ਦੇ 100 ਸਾਲਾ ਸਥਾਪਨਾ ਦਿਵਸ ਦੇ ਸੰਬੰਧ 'ਚ ਵੱਖ-ਵੱਖ ਟੀਮਾਂ ਪੂਰੇ ਭਾਰਤ ਵਿਚ ਸੰਗਤਾਂ ਨੂੰ ਸੱਦਾ ਪੱਤਰ ਦੇਣ ਵਿਚ ਲੱਗੀਆਂ ਹੋਈਆਂ ਹਨ | ਇਸੇ ਸੰਬੰਧ 'ਚ ਹਰਿਆਣਾ ਪ੍ਰਦੇਸ਼ ਦੇ ਜ਼ਿਲ੍ਹਾ ਕੈਥਲ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ 'ਚ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨ ਛੋਹ ਗੰਗਾ ਅਤੇ ਗੁਰੂ ਘਰ ਦੇ ਪ੍ਰਚਾਰਕ ਗਿਆਨ ਗੰਗੜ ਵਲੋਂ ਸੰਗਤਾਂ ਨੂੰ 11, 12 ਜੂਨ ਦੇ 100 ਸਾਲਾ ਸਮਾਗਮਾਂ ਬਾਰੇ ਸੱਦਾ ਪੱਤਰ ਦਿੱਤਾ, ਜਿਸ ਦਾ ਹਰਿਆਣਾ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਅਤੇ ਸਾਥੀਆਂ ਸਮੇਤ ਸਮਾਗਮਾਂ 'ਚ ਪਹੁੰਚਣ ਦਾ ਪ੍ਰਣ ਲਿਆ ਗਿਆ | ਸੰਤ ਸੁਰਿੰਦਰ ਦਾਸ ਨੇ ਦੱਸਿਆ ਕਿ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਸਾਬਕਾ ਵਿਧਾਇਕ ਨੇ 11 ਜੂਨ 1926 ਨੂੰ ਅਨੁਸੂਚਿਤ ਜਾਤੀਆਂ ਦੇ ਭਾਰੀ ਇਕੱਠ 'ਚ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਸੀ | ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਚਾਰਕ ਗਿਆਨ ਗੰਗੜ ਨੇ ਦੱਸਿਆ ਕਿ ਪ੍ਰਚਾਰ ਅਤੇ ਪਸਾਰ ਤੋਂ ਬਿਨਾਂ ਕੋਈ ਵੀ ਧਰਮ ਤਰੱਕੀ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸ਼ਤ ਪ੍ਰਦੇਸ਼ ਦਿੱਲੀ ਵਿਖੇ ਮਿਸ਼ਨ ਦੇ ਰਾਸ਼ਟਰੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸਮਾਗਮਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾ ਰਹੇ ਹਨ | ਕੈਥਲ ਵਿਖੇ ਹਾਜ਼ਰ ਸੰਗਤਾਂ 'ਚ ਸੁਰੇਸ਼ ਰੰਗਾ, ਸੁਭਾਸ਼ ਰੰਗਾ, ਇਸ਼ਾਮ ਸਿੰਘ, ਦਿਨੇਸ਼ ਕੁਮਾਰ, ਅੰਕਿਤ ਕੁਮਾਰ, ਆਰੀਆ ਕੁਮਾਰ, ਸਮੀਰ ਕੁਮਾਰ, ਪਰਸ ਰਾਮ ਆਦਿ ਨੇ ਪਹੁੰਚੇ ਮਹਾਂਪੁਰਸ਼ਾਂ ਦਾ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਤਾਪਮਾਨ 'ਚ ਬੱਚਿਆਂ, ਬਜ਼ੁਰਗਾਂ ਤੇ ਮਜ਼ਦੂਰਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ-ਐਸ. ਐਮ. ਓ. ਡਾ. ਨੀਲਮ ਅਗਲੀ ਖ਼ਬਰ ਮਨਜੀਤ ਸਿੰਘ ਦਸੂਹਾ ਵਲੋਂ ਨਵੇਂ ਅਹੁਦੇਦਾਰਾਂ ਦਾ ਸਨਮਾਨ
Ad Position 24