ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਹੁਸ਼ਿਆਰਪੁਰ 'ਚ ਅਰਲੀ ਲਰਨਰਜ਼ ਲਈ ਐਕਵਾ ਫਨ ਡੇਅ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ | ਇਸ ਮੌਕੇ ਅਰਲੀ ਲਰਨਰਜ਼ ਨੇ ਵੱਖ-ਵੱਖ ਵਾਟਰ ਫਨ ਐਕਟਿਵਿਟੀਆਂ 'ਚ ਭਾਗ ਲੈਂਦੇ ਹੋਏ ਖੂਬ ਮਸਤੀ ਕੀਤੀ | ਪਾਣੀ ਨਾਲ ਜੁੜੀਆਂ ਖੇਡਾਂ ਨੇ ਅਰਲੀ ਲਰਨਰਜ਼ ਨੂੰ ਮਨੋਰੰਜਨ ਦੇ ਨਾਲ-ਨਾਲ ਨਵਾਂ ਅਨੁਭਵ ਵੀ ਦਿੱਤਾ | ਇਸ ਮੌਕੇ ਲਰਨਰਜ਼ ਲਈ ਪੇਂਟ ਐਕਟੀਵਿਟੀ ਵੀ ਕਰਵਾਈ ਗਈ, ਜਿਸ 'ਚ ਨੰਨ੍ਹੇ ਹੱਥਾਂ ਨੇ ਰੰਗਾਂ ਰਾਹੀਂ ਆਪਣੀ ਰਚਨਾਤਮਿਕਤਾ ਦਾ ਸੁੰਦਰ ਪ੍ਰਦਰਸ਼ਨ ਕੀਤਾ | ਸਾਰੇ ਦਿਨ ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਦਾ ਮਾਹੌਲ ਅਰਲੀ ਲਰਨਰਜ਼ ਦੀਆਂ ਖ਼ੁਸ਼ੀਆਂ ਤੇ ਹੱਸਣ ਦੀਆਂ ਆਵਾਜ਼ਾਂ ਨਾਲ ਗੂੰਜਦਾ ਰਿਹਾ | ਇਸ ਮੌਕੇ ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਇਸ ਤਰ੍ਹਾਂ ਦੇ ਫਨ ਡੇ ਅਰਲੀ ਲਰਨਰਜ਼ ਦੇ ਮਾਨਸਿਕ, ਸਮਾਜਿਕ ਤੇ ਭਾਵਨਾਤਮਕ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੇ ਹਨ | ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਸਿੱਖਣਾ ਹੀ ਸ਼ੁਰੂਆਤੀ ਸਿੱਖਿਆ ਦਾ ਸਭ ਤੋਂ ਵਧੀਆ ਢੰਗ ਹੈ ਅਤੇ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਅਰਲੀ ਲਰਨਰਜ਼ ਵਿਚ ਆਤਮਵਿਸ਼ਵਾਸ ਅਤੇ ਰਚਨਾਤਮਿਕਤਾ ਨੂੰ ਵਧਾਉਂਦੀਆਂ ਹਨ |