ਚੱਬੇਵਾਲ, 21 ਮਈ (ਰਾਜੀਵ ਭਾਰਦਵਾਜ)-ਪਿੰਡ ਬੱਸੀ ਕਲਾਂ ਵਿਖੇ ਸ੍ਰੀ ਭਾਗਵਤ ਕਥਾ ਦੀ ਵਿਧੀ ਪੂਰਵਕ ਸ਼ੁਰੂ ਹੋ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਬਸੀ ਕਲਾਂ ਦੇ ਪ੍ਰਾਚੀਨ ਬੌੜੀ ਮੰਦਰ ਸਵਾਮੀ ਰਾਮਪੁਰੀ ਦੇ ਸਥਾਨ 'ਤੇ ਇਹ ਕਥਾ ਕਰਵਾਈ ਜਾ ਰਹੀ ਹੈ | ਕਥਾ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ 'ਚ ਵਿਧੀ ਪੂਰਵਕ ਕਲਸ਼ ਯਾਤਰਾ ਕੱਢੀ ਗਈ | ਉਨ੍ਹਾਂ ਦੱਸਿਆ ਕਿ ਭਾਗਵਤ ਕਥਾ ਭਾਰਤ ਦੇ ਮਸ਼ਹੂਰ ਕਥਾਵਾਚਕ ਨਵੀਨ ਗੋਸਵਾਮੀ ਵਲੋਂ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਵੇਗੀ ਅਤੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਕਿ੍ਸ਼ਨ ਰਾਸ ਲੀਲਾ ਕੀਤੀ ਜਾਵੇਗੀ | ਹਰ ਰੋਜ਼ ਤੜਕੇ 3 ਵਜੇ ਤੋਂ 5 ਵਜੇ ਤੱਕ ਵਰਿੰਦਾਵਨ ਤੋਂ ਆਈ ਹੋਈ ਪ੍ਰਭਾਤ ਫੇਰੀ ਦੀ ਮੰਡਲੀ ਪਿੰਡ 'ਚ ਪ੍ਰਭਾਤ ਫੇਰੀਆਂ ਕੱਢੇਗੀ | ਉਨ੍ਹਾਂ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ 27 ਮਈ ਤੱਕ ਚੱਲੇਗਾ | ਇਸ ਮੌਕੇ ਸਰਪੰਚ ਹਰੀਸ਼ ਕੁਮਾਰ ਚੱਢਾ, ਵਿਸ਼ਾਲ ਚੱਢਾ, ਦੀਪਕ ਚੱਢਾ, ਵਿਜੇ ਕੁਮਾਰ, ਰੋਹਿਤ ਸ਼ਰਮਾ, ਬਲਰਾਮ ਸ਼ਰਮਾ, ਮੰਨੂ ਵਿੱਜ, ਸੋਹਣ ਲਾਲ, ਬਬਲਾ ਧੀਰ, ਮਨੀ ਧੀਰ, ਸ਼ਰਨ, ਅਰੁਣ ਚੱਢਾ, ਵਿਵੇਕ ਚੱਢਾ, ਰਾਧੇ ਸ਼ਾਮ ਆਦਿ ਸੰਗਤਾਂ ਹਾਜ਼ਰ ਸਨ |