ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੌਲੋਜੀ ਦੇ 15 ਵਿਦਿਆਰਥੀਆਂ ਨੇ ਦੇਸ਼ ਭਰ ਦੇ ਪ੍ਰਤਿਸ਼ਠਿਤ ਫਾਈਵ ਸਟਾਰ ਹੋਟਲਾਂ 'ਚ ਇੰਟਰਨਸ਼ਿਪ ਪ੍ਰਾਪਤ ਕਰ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਸੰਸਥਾ ਨੇ ਇਕ ਵਾਰ ਫਿਰ ਹੋਟਲ ਪ੍ਰਬੰਧਨ ਸਿੱਖਿਆ ਤੇ ਵਿਹਾਰਕ ਪ੍ਰਸ਼ਿਕਸ਼ਣ ਦੇ ਖੇਤਰ ਵਿਚ ਆਪਣੀ ਸਰਵਉੱਚਤਾ ਸਾਬਤ ਕਰਦੇ ਹੋਏ ਵਿਦਿਆਰਥੀਆਂ ਦੀ ਪ੍ਰਤਿਸ਼ਠਿਤ ਹੋਟਲ ਚੇਨਾਂ 'ਚ ਸਫਲ ਪਲੇਸਮੈਂਟ ਯਕੀਨੀ ਬਣਾਈ ਹੈ | ਇਸ ਸੰਬੰਧੀ ਪਿ੍ੰਸੀਪਲ ਕੀਰਤੀ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਵਿਸ਼ਵਜੀਤ ਸਿੰਘ ਦੀ ਚੋਣ ਹੋਟਲ ਹਾਲੀਡੇ ਇਨ ਮੁੰਬਈ ਵਿਚ ਹੋਈ | ਮੋਹਿਤ ਕੁਮਾਰ ਤੇ ਕੌਸਤੁਭ ਸੂਦ ਦੀ ਚੋਣ ਜੇਪੀ ਗ੍ਰੀਨਜ਼ ਗੋਲਫ ਐਂਡ ਸਪਾ ਰਿਜ਼ੋਰਟ ਗ੍ਰੇਟਰ ਨੋਇਡਾ ਵਿਚ ਹੋਈ | ਹਰਮਨਜੀਤ ਕੌਰ, ਮਨਮੀਤ ਕੌਰ ਤੇ ਸਿਮਰਨਦੀਪ ਕੌਰ ਦੀ ਚੋਣ ਵੈਲਕਮ ਹੋਟਲ ਮੁਹਾਲੀ-ਚੰਡੀਗੜ੍ਹ 'ਚ ਹੋਈ | ਗੌਤਮ ਸਿੰਘ ਪੰਵਾਰ, ਹਿਮਾਂਸ਼ੂ ਮਹਿਰਾ, ਪ੍ਰਭਜੋਤ ਸਿੰਘ, ਸ਼ਿਵਮ, ਸੋਨੰੂ ਥਾਪਾ ਤੇ ਵੰਸ਼ਦੀਪ ਸਿੰਘ ਦੀ ਚੋਣ ਹਾਲੀਡੇ ਇਨ, ਜੈਪੁਰ 'ਚ ਹੋਈ, ਜਦਕਿ ਅਰਮਾਨ, ਆਸ਼ੀਸ਼ ਤੇ ਹਰਜੋਤ ਸਿੰਘ ਦੀ ਚੋਣ ਪਾਰਕ ਇਨ ਬਾਇ ਰੈਡੀਸਨ, ਜਲੰਧਰ 'ਚ ਹੋਈ ਹੈ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਇਹ ਸੰਸਥਾ ਲਈ ਬਹੁਤ ਹੀ ਗੌਰਵ ਦਾ ਪਲ ਹੈ, ਕਿਉਂਕਿ ਵਿਦਿਆਰਥੀ ਚੇਅਰਮੈਨ ਸਵ. ਅਨਿਲ ਚੋਪੜਾ ਜੀ ਦੇ ਵਿਜ਼ਨ ਤੇ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸੰਸਥਾ ਵਲੋਂ ਦਿੱਤੀ ਜਾ ਰਹੀ ਉੱਚ ਗੁਣਵੱਤਾ ਵਾਲੀ ਸਿੱਖਿਆ, ਇੰਡਸਟਰੀ-ਓਰੀਐਂਟਡ ਟ੍ਰੇਨਿੰਗ ਤੇ ਵਿਦਿਆਰਥੀਆਂ ਦੇ ਪ੍ਰੋਫੈਸ਼ਨਲ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਹੀ ਨਤੀਜਾ ਹੈ ਕਿ ਵਿਦਿਆਰਥੀਆਂ ਦੀ ਚੋਣ ਦੇਸ਼ ਦੇ ਨਾਮੀ ਹੋਟਲਾਂ 'ਚ ਇੰਡਸਟਰੀਅਲ ਟ੍ਰੇਨਿੰਗ ਲਈ ਹੋਈ ਹੈ | ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਤੇ ਸੰਸਥਾ ਦੀ ਗੁਣਵੱਤਾ ਭਰਪੂਰ ਸਿੱਖਿਆ ਪ੍ਰਣਾਲੀ ਨੂੰ ਦਰਸਾਉਂਦੀ ਹੈ | ਉਨ੍ਹਾਂ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਤੇ ਸਫਲ ਇੰਡਸਟਰੀਅਲ ਟ੍ਰੇਨਿੰਗ ਲਈ ਸ਼ੁੱਭਕਾਮਨਾਵਾਂ ਦਿੱਤੀਆਂ |