ਗੜ੍ਹਦੀਵਾਲਾ, 23 ਮਈ (ਚੱਗਰ)-26 ਮਈ ਨੂੰ ਨਗਰ ਕੌਂਸਲ ਗੜ੍ਹਦੀਵਾਲਾ ਦੀਆਂ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਗੜ੍ਹਦੀਵਾਲਾ ਪੁਲਿਸ ਪ੍ਰਸ਼ਾਸਨ ਵਲੋਂ ਅਸਲ੍ਹਾ ਧਾਰਕਾਂ ਨੂੰ ਆਪਣਾ ਅਸਲ੍ਹਾ ਤੁਰੰਤ ਥਾਣਾ ਗੜ੍ਹਦੀਵਾਲਾ 'ਚ ਜਮ੍ਹਾ ਕਰਾਉਣ ਦੀ ਤਾਕੀਦ ਜਾਰੀ ਕੀਤੀ ਹੈ | ਇਸ ਸੰਬੰਧੀ ਥਾਣਾ ਗੜ੍ਹਦੀਵਾਲਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਬਾਜਵਾ ਨੇ ਕਿਹਾ ਜੇਕਰ ਕਿਸੇ ਵੀ ਅਸਲ੍ਹਾ ਧਾਰਕ ਵਲੋਂ ਅਸਲਾ ਜਮਾਂ ਕਰਵਾਉਣ ਵਿਚ ਆਨਾਕਾਨੀ ਕੀਤੀ ਜਾਂਦੀ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਤੋ ਗੁਰੇਜ਼ ਨਹੀਂ ਕੀਤਾ ਜਾਵੇਗਾ |