26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵੁੱਡਲੈਂਡ ਓਵਰਸੀਜ਼ ਸਕੂਲ 'ਚ ਬੇਅਰ ਨੈਚੁਰਲਜ਼ ਵਲੋਂ 'ਵੈੱਲਨੈੱਸ ਐਕਸਪੀਰੀਅੰਸ ਲਾਊਾਜ਼' ਆਯੋਜਿਤ

Ad Position 21
No active advertisement
ਅਜੀਤ ਡੈਸਕ 24-05-2026
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਪ੍ਰੀਮੀਅਮ ਵੈੱਲਨੈੱਸ ਸਟਾਰਟਅੱਪ ਬੇਅਰ ਨੈਚੁਰਲਜ਼ ਵਲੋਂ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਪਹਿਲੀ ਵਾਰ ਵੈਲਨੈੱਸ ਐਕਸਪੀਰੀਅੰਸ ਲਾਊਾਜ਼ ਦਾ ਆਯੋਜਨ ਕੀਤਾ | ਇਸ ਤੋਂ ਪਹਿਲਾਂ ਬੇਅਰ ਨੈਚੁਰਲਜ਼ ਦੇ ਉਤਪਾਦ ਮੁੱਖ ਤੌਰ 'ਤੇ ਆਨਲਾਈਨ ਹੀ ਉਪਲੱਬਧ ਸਨ | ਬੇਅਰ ਨੈਚੁਰਲਜ਼ ਦੀ ਸ਼ੁਰੂਆਤ ਨੌਜਵਾਨ ਉੱਦਮੀ ਏਕਰਾਜ ਸਿੰਘ ਗਿੱਲ ਵਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਕੈਨੇਡਾ ਦੀ ਪ੍ਰਸਿੱਧ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ (ਯੂ. ਬੀ. ਸੀ.) ਤੋਂ ਆਪਣੀ ਬੈਚਲਰਜ਼ ਦੀ ਪੜ੍ਹਾਈ ਕੀਤੀ | ਉੱਚ ਸਿੱਖਿਆ ਤੋਂ ਬਾਅਦ ਉਹ ਭਾਰਤ ਵਾਪਸ ਆਏ ਅਤੇ ਲੋਕਾਂ ਨੂੰ ਸ਼ੁੱਧ, ਕੁਦਰਤੀ ਤੇ ਪਰੰਪਰਾਗਤ ਵੈੱਲਨੈੱਸ ਉਤਪਾਦ ਪ੍ਰਦਾਨ ਕਰਨ ਦੇ ਵਿਜ਼ਨ ਨਾਲ ਇਸ ਸਟਾਰਟਅੱਪ ਦੀ ਸ਼ੁਰੂਆਤ ਕੀਤੀ | ਇਸ ਉਪਰਾਲੇ ਨੂੰ ਗਿੱਲ ਪਰਿਵਾਰ ਦਾ ਮਜ਼ਬੂਤ ਸਹਿਯੋਗ ਪ੍ਰਾਪਤ ਹੈ, ਜੋ ਪਿਛਲੇ 25 ਸਾਲਾਂ ਤੋਂ ਵੁੱਡਲੈਂਡ ਓਵਰਸੀਜ਼ ਸਕੂਲ ਨੂੰ ਸਫਲਤਾਪੂਰਵਕ ਚਲਾ ਰਿਹਾ ਹੈ ਅਤੇ ਗੁਣਵੱਤਾ ਲਈ ਜਾਣਿਆ ਜਾਂਦਾ ਹੈ | ਉਦਾਹਰਣ ਵਜੋਂ ਸਲਾਦ ਤੇ ਵੈੱਲਨੈੱਸ ਲਈ ਵਿਦੇਸ਼ੀ ਆਲਿਵ ਆਇਲ ਦੀ ਥਾਂ ਭਾਰਤੀ ਵਾਈਟ ਸੈਸਮੀ ਆਇਲ ਨੂੰ ਇਕ ਵਧੀਆ ਅਤੇ ਦੇਸੀ ਵਿਕਲਪ ਵਜੋਂ ਪ੍ਰਚਾਰਿਤ ਕੀਤਾ ਜਾ ਰਿਹਾ ਹੈ | ਏਕਰਾਜ ਸਿੰਘ ਗਿੱਲ ਨੇ ਕਿਹਾ ਕਿ ਬੇਅਰ ਨੈਚੁਰਲਜ਼ ਦਾ ਟੀਚਾ ਸਿਰਫ਼ ਉਤਪਾਦ ਵੇਚਣਾ ਨਹੀਂ ਹੈ, ਸਗੋਂ ਇਕ ਸਿਹਤਮੰਦ ਜੀਵਨ ਸ਼ੈਲੀ, ਸ਼ੁੱਧ ਭੋਜਨ, ਭਾਰਤੀ ਪਰੰਪਰਾਗਤ ਗਿਆਨ ਤੇ ਕੁਦਰਤੀ ਜੀਵਨ ਢੰਗ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ | ਉਨ੍ਹਾਂ ਦੱਸਿਆ ਕਿ ਅੱਜ ਵਰਤੇ ਜਾਣ ਵਾਲੇ ਜ਼ਿਆਦਾਤਰ ਰਿਫਾਇੰਡ ਤੇਲ ਵੱਡੇ ਉਦਯੋਗਿਕ ਤੇ ਰਸਾਇਣਿਕ ਪ੍ਰਕਿਰਿਆਵਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ, ਜਿਥੇ ਤੇਲ ਬਹੁਤ ਜ਼ਿਆਦਾ ਉੱਚ ਤਾਪਮਾਨ 'ਤੇ ਪੋ੍ਰਸੈੱਸ ਕੀਤੇ ਜਾਂਦੇ ਹਨ, ਇਹ ਪ੍ਰਕਿਰਿਆ ਬਹੁਤ ਸਾਰੇ ਕੁਦਰਤੀ ਪੌਸ਼ਟਿਕ ਤੱਤਾਂ, ਸੁਆਦਾਂ ਤੇ ਖ਼ੁਸ਼ਬੂਆਂ ਨੂੰ ਨਸ਼ਟ ਕਰ ਦਿੰਦੀ ਹੈ | ਇਸ ਦੇ ਉਲਟ, ਬੇਅਰ ਨੈਚੁਰਲਜ਼ ਦੇ ਤੇਲ 45 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ 'ਤੇ ਰਵਾਇਤੀ ਤਰੀਕਿਆਂ ਦੀ ਵਰਤੋਂ ਕਰਕੇ ਤਿਆਰ ਕੀਤੇ ਜਾਂਦੇ ਹਨ, ਜੋ ਉਨ੍ਹਾਂ ਦੇ ਕੁਦਰਤੀ ਗੁਣਾਂ, ਵਿਟਾਮਿਨਾਂ ਤੇ ਹੋਰ ਪੌਸ਼ਟਿਕ ਤੱਤਾਂ ਅਤੇ ਪ੍ਰਮਾਣਿਕ ਸੁਆਦਾਂ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਰੱਖਦੇ ਹਨ | ਉਨ੍ਹਾਂ ਕਿਹਾ ਕਿ ਬੇਅਰ ਨੈਚੁਰਲਜ਼ ਦਾ ਯਤਨ ਲੋਕਾਂ ਨੂੰ ਵਧੇਰੇ ਸ਼ੁੱਧ, ਕੁਦਰਤੀ ਅਤੇ ਸੁਚੇਤ ਭੋਜਨ ਵਿਕਲਪ ਪ੍ਰਦਾਨ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਇਮੀਗ੍ਰੇਸ਼ਨ ਵਲੋਂ ਵੱਖ-ਵੱਖ ਮੁਲਕਾਂ ਦੇ ਸਟੱਡੀ ਵੀਜ਼ੇ ਲਈ ਮੈਗਾ ਸੈਮੀਨਾਰ ਮੁੱਖ ਦਫ਼ਤਰ ਨਵਾਂਸ਼ਹਿਰ ਵਿਖੇ 30 ਨੂ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਧਾਰਕ ਆਪਣਾ ਅਸਲ੍ਹਾ ਤੁਰੰਤ ਜਮ੍ਹਾ ਕਰਾਉਣ-ਥਾਣਾ ਮੁਖੀ
Ad Position 24