ਗੜ੍ਹਸ਼ੰਕਰ, 23 ਮਈ (ਧਾਲੀਵਾਲ)-ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸਟੱਡੀ ਵੀਜ਼ਾ ਤੇ ਹੋਰ ਇਮੀਗ੍ਰੇਸ਼ਨ ਦੀਆਂ ਮਾਹਿਰ ਸੇਵਾਵਾਂ ਦੇ ਰਹੇ ਅਵਤਾਰ ਸਿੰਘ ਅਰੋੜਾ ਮੈਨੇਜਿੰਗ ਡਾਇਰੈਕਟਰ 'ਅਰੋੜਾ ਇਨ ਐਜੂਕੇਸ਼ਨਲ ਕੰਸਲਟੈਂਸੀ' ਸੁਰਿੰਦਰਾ ਟਾਵਰ, ਨੇੜੇ ਗਰੈਂਡ ਹੋਟਲ, ਬੰਗਾ ਰੋਡ ਨਵਾਂਸ਼ਹਿਰ ਵਲੋਂ ਸਟੱਡੀ ਵੀਜ਼ੇ ਸੰਬੰਧੀ 30 ਮਈ ਨੂੰ ਮੁੱਖ ਦਫ਼ਤਰ ਨਵਾਂਸ਼ਹਿਰ ਵਿਖੇ ਮੈਗਾ ਸੈਮੀਨਾਰ ਲਗਾਇਆ ਜਾ ਰਿਹਾ ਹੈ | ਇਸ ਬਾਰੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਅਰੋੜਾ ਨੇ ਮੈਗਾ ਸੈਮੀਨਾਰ 'ਚ ਵਿਦੇਸ਼ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੈਨੇਡਾ, ਯੂ. ਕੇ., ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਅਤੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੇ ਸਟੱਡੀ ਵੀਜ਼ੇ ਸੰਬੰਧੀ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੈਗਾ ਸੈਮੀਨਾਰ ਦੀ ਵਿਸ਼ੇਸ਼ ਗੱਲ ਇਹ ਰਹੇਗੀ ਕਿ ਇਨ੍ਹਾਂ ਮੁਲਕਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਤੀਨਿਧੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੀ ਕੌਂਸਲਿੰਗ ਕਰਨਗੇ | ਅਵਤਾਰ ਸਿੰਘ ਅਰੋੜਾ ਨੇ ਅੱਗੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ ਦਾ ਰਿਜ਼ੈਕਟ ਰੇਟ ਬਹੁਤ ਜ਼ਿਆਦਾ ਹੈ | ਵੀਜ਼ਾ ਰਿਜ਼ੈਕਟ ਕਿਹੜੇ ਕਾਰਨਾਂ ਕਰਕੇ ਹੋ ਰਿਹਾ ਹੈ, ਇਸ ਸੰਬੰਧੀ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਪ੍ਰਤੀਨਿਧਾਂ ਤੋਂ ਮੈਗਾ ਸੈਮੀਨਾਰ ਵਿਚ ਮੌਕੇ 'ਤੇ ਜਾਣਕਾਰੀ ਲਈ ਜਾ ਸਕੇਗੀ | ਅਵਤਾਰ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਨਾਂਅ ਤੋਂ ਲੋਕਾਂ ਨੂੰ ਗੰੁਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਬੱਚਿਆਂ ਦਾ 1 ਲੱਖ 30 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਅਰੋੜਾ ਇਨ ਐਜੂਕੇਸ਼ਨਲ ਕੰਸਲਟੈਂਸੀ (ਏ. ਆਈ. ਈ. ਸੀ.) ਵਲੋਂ ਪਿਛਲੇ 29 ਸਾਲਾਂ ਤੋਂ ਸਹੀ ਸਲਾਹ ਅਤੇ ਸਹੀ ਜਾਣਕਾਰੀ ਲਈ ਜਾਣਿਆ ਜਾਂਦਾ ਹੈ | ਉਨ੍ਹਾਂ ਵਿਦੇਸ਼ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਇਕ ਵਾਰ ਸਾਡੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ | ਅਵਤਾਰ ਸਿੰਘ ਅਰੋੜਾ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਨਿਊਜ਼ੀਲੈਂਡ ਤੇ ਯੂ. ਕੇ. ਦੇ ਸ਼ਾਨਦਾਰ ਨਤੀਜੇ ਆ ਰਹੇ ਹਨ | ਯੂਰਪ ਵੀ ਵੱਡੇ ਲੈਵਲ 'ਤੇ ਖੁੱਲ੍ਹ ਗਿਆ ਹੈ | ਉਨ੍ਹਾਂ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ 30 ਮਈ ਦੇ ਮੈਗਾ ਸੈਮੀਨਾਰ ਦਾ ਹਿੱਸਾ ਬਣਕੇ ਸਿੱਧੇ ਯੂਨੀਵਰਸਿਟੀ ਪ੍ਰਤੀਨਿਧਾਂ ਨੂੰ ਮਿਲ ਕੇ ਸਹੀ ਜਾਣਕਾਰੀ ਹਾਸਿਲ ਕਰਨ ਦਾ ਸੱਦਾ ਦਿੱਤਾ |