26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਾਂਗਰਸ ਐੱਸ. ਸੀ. ਡਿਪਾਰਟਮੈਂਟ ਵਲੋਂ 14 ਜਨਰਲ ਸਕੱਤਰ ਤੇ 13 ਸੂਬਾ ਸਕੱਤਰ ਨਿਯੁਕਤ ਹਰਵਿੰਦਰ ਕੁਮਾਰ ਕਾਲੇਵਾਲ ਲੱਲੀਆਂ ਬਣੇ ਸੂਬਾ ਸਕੱਤਰ

Ad Position 21
No active advertisement
ਅਜੀਤ ਡੈਸਕ 24-05-2026
ਬੀਣੇਵਾਲ, 23 ਮਈ (ਬੈਜ ਚੌਧਰੀ)-ਆਲ ਇੰਡੀਆ ਕਾਂਗਰਸ ਕਮੇਟੀ ਐੱਸ. ਸੀ. ਡਿਪਾਰਟਮੈਂਟ ਵਲੋਂ ਸੂਬਾ ਕਾਂਗਰਸ ਪੰਜਾਬ ਐੱਸ. ਸੀ. ਡਿਪਾਰਟਮੈਂਟ 'ਚ 27 ਨਿਯੁਕਤੀਆਂ ਕੀਤੀਆਂ ਹਨ, ਜਿਨ੍ਹਾਂ 'ਚ 14 ਸੂਬਾ ਜਨਰਲ ਸਕੱਤਰ ਤੇ 13 ਸੂਬਾ ਸਕੱਤਰ ਨਿਯੁਕਤ ਕੀਤੇ ਗਏ ਹਨ | ਇਨ੍ਹਾਂ 'ਚ ਗੜ੍ਹਸ਼ੰਕਰ ਸ਼ਹਿਰ ਨਾਲ ਲੱਗਦੇ ਪਿੰਡ ਕਾਲੇਵਾਲ ਲੱਲੀਆਂ ਤੋਂ ਹਰਵਿੰਦਰ ਕੁਮਾਰ ਨੂੰ ਸੂਬਾ ਕਾਂਗਰਸ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਡਿਪਾਰਟਮੈਂਟ ਦੇ ਕੌਮੀ ਚੇਅਰਮੈਨ ਰਜਿੰਦਰਾ ਪਾਲ ਗੌਤਮ ਵਲੋਂ ਜਾਰੀ ਸੂਚੀ ਅਨੁਸਾਰ ਮੋਹਨ ਸਿੰਘ ਭਸੀਨ, ਜਸਵਿੰਦਰ ਸਿੰਘ ਸ਼ੇਰਗਿੱਲ, ਘਨਸ਼ਿਆਮ ਦਾਸ ਪੰਜਕੋਸੀ, ਚਮਕੌਰ ਸਿੰਘ ਜੱਸੀ, ਗੁਰਦੀਪ ਕਟੋਚ, ਕੁਲਵਿੰਦਰ ਸਿੰਘ, ਗਣੇਸ਼ ਵਿਕੀ, ਗੁਰਮੀਤ ਸਿੰਘ ਸੰਧੂ, ਸੁਰਜਣ ਸਿੰਘ, ਰਾਜ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਸੁਰਜੀਤ ਸਿੰਘ ਤੇ ਰਾਕੇਸ਼ ਕੁਮਾਰ ਨੂੰ ਸੂਬਾ ਕਾਂਗਰਸ ਦੇ ਐੱਸ. ਸੀ. ਡਿਪਾਰਟਮੈਂਟ ਦੇ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦਕਿ ਡਾ. ਅਮਰਜੀਤ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਹਰਵਿੰਦਰ ਕੁਮਾਰ ਕਾਲੇਵਾਲ-ਲੱਲੀਆਂ, ਗੁਰਮੀਤ ਸਿੰਘ, ਰਵੀ ਸਿੰਘ ਆਦੀਵਾਲ, ਮਨਦੀਪ ਸਿੰਘ ਉਦੇ, ਦਲਜੀਤ ਸਿੰਘ, ਜਗਸੀਰ ਸਿੰਘ, ਰਾਜੀਵ ਰਤਨ ਤੇ ਗਿਆਨ ਚੰਦ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅੱਡਾ ਘੋਗਰਾ ਵਿਖੇ ਬਿਜਲੀ ਦੀ ਦੁਕਾਨ ਤੋਂ ਡੇਢ ਲੱਖ ਰੁਪਏ ਦੀ ਤਾਰ ਚੋਰੀ ਅਗਲੀ ਖ਼ਬਰ ਮੀਰੀ ਪੀਰੀ ਫੁੱਟਬਾਲ ਅਕੈਡਮੀ ਪੱਦੀ ਸੂਰਾ ਸਿੰਘ ਅੰਡਰ-17 ਦੀ ਟੀਮ ਬਣੀ ਚੈਂਪੀਅਨ
Ad Position 24