26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅੱਡਾ ਘੋਗਰਾ ਵਿਖੇ ਬਿਜਲੀ ਦੀ ਦੁਕਾਨ ਤੋਂ ਡੇਢ ਲੱਖ ਰੁਪਏ ਦੀ ਤਾਰ ਚੋਰੀ

Ad Position 21
No active advertisement
ਅਜੀਤ ਡੈਸਕ 24-05-2026
ਘੋਗਰਾ, 23 ਮਈ (ਆਰ. ਐੱਸ. ਸਲਾਰੀਆ)-ਬੀਤੀ ਰਾਤ ਅੱਡਾ ਘੋਗਰਾ ਵਿਖੇ ਸੋਨੰੂ ਇਲੈਕਟ੍ਰੀਕਲ ਦੀ ਦੁਕਾਨ ਤੋਂ ਬਿਜਲੀ ਦੀ ਤਾਰ ਤੇ ਹੋਰ ਸਮਾਨ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸੋਨੂੰ ਇਲੈਕਟ੍ਰੀਕਲ ਦੇ ਮਾਲਕ ਦਲਜੀਤ ਸਿੰਘ ਪਿੰਕਾ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਗੱਗ ਸੁਲਤਾਨ ਵਿਖੇ ਚਲਾ ਗਿਆ, ਤਾਂ ਸਵੇਰੇ ਆ ਕੇ ਜਦੋਂ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਰੱਖੀ ਬਿਜਲੀ ਦੀ ਤਾਰ ਤੇ ਹੋਰ ਕੀਮਤੀ ਸਾਮਾਨ ਅਣਪਛਾਤੇ ਲੋਕਾਂ ਦੁਆਰਾ ਚੋਰੀ ਕਰ ਲਿਆ ਗਿਆ ਹੈ, ਜਿਸ ਨਾਲ ਉਸ ਦਾ ਤਕਰੀਬਨ 1 ਲੱਖ 50 ਹਜ਼ਾਰ ਦਾ ਨੁਕਸਾਨ ਹੋਇਆ ਹੈ | ਇਹ ਸਾਰੀ ਘਟਨਾ ਲਾਗੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਘਟਨਾ ਦੀ ਜਾਣਕਾਰੀ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਅੱਡਾ ਘੋਗਰਾ ਵਿਖੇ ਰਾਹ ਦੇ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ | ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਵਲੋਂ 14 ਜਨਰਲ ਸਕੱਤਰ ਤੇ 13 ਸੂਬਾ ਸਕੱਤਰ ਨਿਯੁਕਤ ਹਰਵਿੰਦਰ ਕੁਮਾਰ ਕਾਲੇਵਾਲ ਲੱਲੀਆਂ...
Ad Position 24