26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-05-2026
ਦਸੂਹਾ, 23 ਮਈ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਵਿਸ਼ਵ ਭਾਈਚਾਰੇ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਹਿਤ ਅੱਤਵਾਦੀ ਵਿਰੋਧੀ ਦਿਵਸ ਐਨ. ਐੱਸ. ਐੱਸ ਯੂਨਿਟ ਦੇ ਵਲੰਟੀਅਰਾਂ ਦੁਆਰਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਮੂਹ ਵਲੰਟੀਅਰਾਂ ਨਾਲ ਮੁਖ਼ਾਤਬ ਹੁੰਦੇ ਹੋਏ ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਨੇ ਕਿਹਾ ਕਿ ਅੱਤਵਾਦ ਇਕ ਅਜਿਹਾ ਕੋਹੜ ਹੈ ਜਿਸ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ | ਸੰਸਾਰ ਦੇ ਹਰੇਕ ਧਰਮ 'ਚ ਅੱਤਵਾਦ ਨੂੰ ਇਕ ਜ਼ਾਲਮ ਰਵੱਈਆ ਦੱਸਦੇ ਹੋਏ ਇਸ ਦੀ ਘੋਰ ਨਿੰਦਾ ਕੀਤੀ ਗਈ ਹੈ | ਸੰਸਾਰ 'ਚ ਜੋ ਵੀ ਸੰਗਠਨ ਅੱਤਵਾਦ ਨਾਲ ਜੁੜਿਆ ਹੋਇਆ ਹੈ, ਉਹ ਧਰਮ 'ਤੇ ਜਾਤੀ ਵਲੋਂ ਵਿਹੂਣਾ ਹੈ | ਧਰਮ ਦੇ ਨਾਂਅ 'ਤੇ ਸੁਹਾਗਣਾ ਦੇ ਬੁਰਕੇ ਅਤੇ ਸੰਧੂਰ ਨੂੰ ਮਿੱਟੀ ਵਿਚ ਮਿਲਾ ਕੇ ਸੰਸਾਰ ਵਿਚ ਅਸ਼ਾਂਤੀ ਫੈਲਾ ਕੇ ਕੇ ਕੋਈ ਵੀ ਅੱਤਵਾਦੀ ਸੰਗਠਨ ਧਰਮੀ ਨਹੀਂ ਬਣ ਸਕਦਾ | ਪ੍ਰਮਾਤਮਾ ਦੀ ਦਰਗਾਹ ਵਿਚ ਉਨ੍ਹਾਂ ਨੂੰ ਮੌਤ ਦੇ ਵਕਤ ਸ਼ਰਮਿੰਦਾ ਹੋਣਾ ਪਵੇਗਾ ਅਤੇ ਆਪਣੇ ਮਾੜੇ ਕਰਮਾਂ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਨਰਿੰਦਰਜੀਤ ਸਿੰਘ ਤੇ ਡਾ. ਅਨੂੰ ਬਜਾਜ ਦੁਆਰਾ ਅੱਤਵਾਦੀ ਗਤੀਵਿਧੀਆਂ ਦੀ ਘੋਰ ਨਿੰਦਾ ਕਰਦੇ ਹੋਏ ਸਮੂਹ ਵਲੰਟੀਅਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਸੰਗਠਨ ਤੋਂ ਦੂਰ ਰਹਿਣ ਤੇ ਅੱਤਵਾਦ ਨੂੰ ਮੁੱਢੋਂ ਖ਼ਤਮ ਕਰਨ ਲਈ ਸਰਕਾਰ ਦੀ ਹਰ ਸੰਭਵ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਹਿਲਗਾਮ ਵਿਚ ਅੱਤਵਾਦ ਹੱਥੋਂ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਤੇ ਅੱਤਵਾਦ ਨਾਲ ਲੜਨ ਲਈ ਵਲੰਟੀਅਰਾਂ ਨੂੰ ਇਕ ਸਹੁੰ ਵੀ ਚੁਕਾਈ ਗਈ | ਇਸ ਮੌਕੇ ਪ੍ਰੋ. ਆਰਜ਼ੂ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਵਰਸਿਟੀ ਦੇ ਖੇਤਰੀ ਸੈਂਟਰ 'ਚ ਬੀ. ਈ. 'ਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ 26 ਤੱਕ ਅਗਲੀ ਖ਼ਬਰ ਅੱਡਾ ਘੋਗਰਾ ਵਿਖੇ ਬਿਜਲੀ ਦੀ ਦੁਕਾਨ ਤੋਂ ਡੇਢ ਲੱਖ ਰੁਪਏ ਦੀ ਤਾਰ ਚੋਰੀ
Ad Position 24