26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 24-05-2026
ਦਸੂਹਾ, 23 ਮਈ (ਭੁੱਲਰ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਹੰਗਾਮੀ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ ਪ੍ਰਧਾਨ ਦਲਬੀਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਾਬੂ ਰਾਮ, ਦਲਵੀਰ ਸਿੰਘ ਭੁੱਲਰ, ਸਵਰਨ ਸਿੰਘ, ਧਰਮਪਾਲ ਸਿੰਘ, ਬਲਿੰਦਰ ਸਿੰਘ ਤੇ ਹੋਰ ਬੁਲਾਰਿਆਂ ਨੇ 21 ਮਈ ਨੂੰ ਹਾਈ ਕੋਰਟ ਤੇ ਡਬਲ ਬੈਂਚ ਦੇ ਜੱਜਾਂ ਵਲੋਂ 8 ਅਪ੍ਰੈਲ ਦੇ ਇਤਿਹਾਸਿਕ ਫ਼ੈਸਲੇ ਨੂੰ ਜੋ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੇ ਕਮਿਸ਼ਨ ਦੇ ਬਕਾਇਆ ਅਤੇ 18 ਫੀਸਦੀ ਡੀ. ਏ. ਲਈ ਆਇਆ ਸੀ ਉਸ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਅਵਤਾਰ ਸਿੰਘ, ਕੁਲਦੀਪ ਕੁਮਾਰ, ਉਪਕਾਰ ਸਿੰਘ, ਗੁਰਮੀਤ ਸਿੰਘ, ਗੁਰਮੀਤ ਲਾਲ, ਪੁਸ਼ਪਿੰਦਰ ਕੁਮਾਰ, ਪਰਮਜੀਤ ਸਿੰਘ, ਕੁਲਦੀਪ ਚੰਦ, ਤਰਸੇਮ ਸਿੰਘ, ਜਸਵੀਰ ਸਿੰਘ, ਵਰਿੰਦਰ ਸਿੰਘ, ਧਰਮਪਾਲ, ਪ੍ਰਮੋਦ ਕੁਮਾਰ, ਪਰਵਿੰਦਰ ਸਿੰਘ, ਸਤੀਸ਼ ਕੁਮਾਰ, ਵਿਜੇ ਕੁਮਾਰ, ਸੁਰਜਣ ਦਾਸ, ਦਿਆਲ ਚੰਦ, ਨਿਰਮਲ ਸਿੰਘ, ਚਮਨ ਲਾਲ, ਗੁਰਮੀਤ ਸਿੰਘ, ਸਰਦਾਰੀ ਲਾਲ ਤੇ ਹੋਰ ਵੱਡੀ ਗਿਣਤੀ 'ਚ ਪੈਨਸ਼ਨਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਸੀ ਕਲਾਂ ਦੇ ਸ੍ਰੀ ਦੁਰਗਾ ਦਿਨੇਸ਼ਵਰੀ ਮੰਦਰ 'ਚ ਜਾਗਰਣ 28 ਨੂੰ ਅਗਲੀ ਖ਼ਬਰ ਸਮਰ ਕੈਂਪ ਦੀ ਤਿਆਰੀ ਲਈ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਦੀ ਮੀਟਿੰਗ
Ad Position 24