ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਨਵੇਂ ਸੈਸ਼ਨ 2026-27 ਲਈ ਦਾਖਲਾ ਪ੍ਰਕਿਰਿਆ ਨਾਲ ਸੰਬੰਧਿਤ ਪ੍ਰਾਸਪੈਕਟਸ ਜਾਰੀ ਕੀਤਾ ਗਿਆ ਹੈ | ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ. ਐਮ. ਭੱਲਾ, ਮੀਤ ਪ੍ਰਧਾਨ ਵਾਈ. ਪੀ. ਜੋਸ਼ੀ, ਡਾ. ਸੀ. ਬੀ. ਅਰੋੜਾ, ਹਰੀਸ਼ ਮੈਂਬਰ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਤੇ ਕਾਲਜ ਪਿ੍ੰਸੀਪਲ ਪ੍ਰੋ. ਡਾ. ਵਿਨੈ ਕੁਮਾਰ ਵਲੋਂ ਸਮਾਗਮ 'ਚ ਪ੍ਰਾਸਪੈਕਟਸ ਜਾਰੀ ਕੀਤਾ ਗਿਆ | ਇਸ ਮੌਕੇ ਆਈ. ਕਿਊ. ਏ. ਸੀ. ਕੋਆਰਡੀਨੇਟਰ ਤੇ ਪ੍ਰਾਸਪੈਕਟਸ ਕਮੇਟੀ ਕਨਵੀਨਰ ਐਸੋਸੀਏਟ ਪ੍ਰੋਫੈਸਰ ਟਰੇਸੀ ਕੋਹਲੀ, ਕਾਲਜ ਰਜਿਸਟਰਾਰ ਐਸੋਸੀਏਟ ਪ੍ਰੋਫੈਸਰ ਮੰਜ਼ੀਲ ਕੁਮਾਰ, ਬਰਸਰ ਸਹਾਇਕ ਪ੍ਰੋਫੈਸਰ ਨਵੀਨ ਕੁਮਾਰ ਤੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੌਜੂਦ ਸੀ | ਪ੍ਰਾਸਪੈਕਟਸ ਜਾਰੀ ਕਰਦੇ ਹੋਏ ਡਾ. ਅਨੂਪ ਕੁਮਾਰ ਨੇ ਕਿਹਾ ਕਿ 1926 'ਚ ਸਥਾਪਿਤ ਖੇਤਰ ਦਾ ਇਹ ਸਭ ਤੋਂ ਪੁਰਾਣਾ ਕਾਲਜ ਆਪਣੇ ਸ਼ਤਾਬਦੀ ਸਾਲ 'ਚ ਪ੍ਰਵੇਸ਼ ਕਰ ਚੁੱਕਾ ਹੈ | ਸੰਸਥਾ ਦੀ ਪ੍ਰਬੰਧਕੀ ਕਮੇਟੀ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਰਹੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਦੇ ਵੱਕਾਰੀ ਸੰਸਥਾ 'ਚ ਦਾਖਲਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ, ਸੰਸਥਾ 'ਚ ਵਿਦਿਆਰਥੀਆਂ ਲਈ ਵੈਲਿਊ ਐਡਿਡ, ਸਕਿੱਲ ਡਿਵੈਲਪਮੈਂਟ ਤੇ ਮਲਟੀ ਡਿਸਪਲਨਰੀ ਕੋਰਸਾਂ ਅਧੀਨ ਕਈ ਵਿਸ਼ਿਆਂ ਦਾ ਪ੍ਰਬੰਧ ਹੈ | ਵੱਖ-ਵੱਖ ਕੋਰਸਾਂ 'ਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ | ਵਿਦਿਆਰਥੀ ਕਿਸੇ ਵੀ ਤਰ੍ਹਾਂ ਜਾਣਕਾਰੀ ਲਈ ਕਾਲਜ ਦੇ ਕਾਊਾਸਲਿੰਗ ਸੈੱਲ ਵਿਚ ਮੌਜੂਦ ਅਧਿਆਪਕਾਂ ਦੀ ਮਦਦ ਲੈ ਸਕਦੇ ਹਨ | ਦਾਖ਼ਲਿਆਂ ਸੰਬੰਧੀ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਹੈ |