26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਦਸਤਾਰ-ਏ-ਪੰਜਾਬ ਨੌਜਵਾਨ ਸਭਾ ਨੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 24-05-2026
ਮਾਹਿਲਪੁਰ, 23 ਮਈ (ਰਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਹੁਸ਼ਿਆਰਪੁਰ ਤੇ ਦਸਤਾਰ-ਏ-ਪੰਜਾਬ ਨੌਜਵਾਨ ਸਭਾ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਕੂਲ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਜਗਜੀਤ ਸਿੰਘ ਗਣੇਸ਼ਪੁਰ ਤੇ ਸਰਬਜੀਤ ਸਿੰਘ ਸਾਬੀ ਦੀ ਦੇਖ ਰੇਖ 'ਚ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਬਾਬਾ ਮਨਮੋਹਨ ਸਿੰਘ, ਬਾਬਾ ਜਨਕ ਸਿੰਘ ਮੁਖੀ ਡੇਰਾ ਬਾਬਾ ਭਾਗ ਸਿੰਘ ਜੱਬੜ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਡਾਇਰੈਕਟਰ ਡਾ. ਮਨਮੋਹਨਜੀਤ ਸਿੰਘ ਤੇ ਕੁਲਵੰਤ ਸਿੰਘ ਗਿੱਲ ਸ਼ਾਮਿਲ ਹੋਏ | ਇਹ ਮੁਕਾਬਲੇ ਦੋ ਵਰਗਾ ਪਹਿਲਾਂ ਵਰਗ (ਪੰਜਵੀ ਤੋਂ ਅੱਠਵੀਂ), ਦੂਜਾ ਵਰਗ (ਨੌਵੀਂ ਤੋਂ ਬਾਰ੍ਹਵੀਂ) ਤੱਕ ਦੇ ਵਿਦਿਆਰਥੀਆਂ ਦੇ ਵਿਚਕਾਰ ਕਰਵਾਏ ਗਏ, ਜਿਨ੍ਹਾਂ ਵਿਚ ਜੂਨੀਅਰ ਵਰਗ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਸੁਖਜੋਤ ਸਿੰਘ ਨੇ ਪਹਿਲਾਂ, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖ਼ਿਆਲਾ ਦੇ ਗੁਰਸੇਵਕ ਸਿੰਘ ਨੇ ਦੂਜਾ ਤੇ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖ਼ਿਆਲਾ ਦੇ ਹੀ ਏਕਮਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤਰ੍ਹਾਂ ਹੀ ਸੀਨੀਅਰ ਵਰਗ ਵਿਚ ਸੰਤ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦੇ ਮਿਲਨਪ੍ਰੀਤ ਸਿੰਘ, ਸਨਰਾਈਜ਼ ਕਾਨਵੈਂਟ ਪਬਲਿਕ ਸਕੂਲ ਮੰਨਣਹਾਣਾ ਦੇ ਭਾਗਦੀਪ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜੀਏਟ ਸਕੂਲ ਦੇ ਚਰਨਜੋਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਡਾ. ਅਰਬਿੰਦ ਸਿੰਘ ਧੂਤ, ਮੈਨੇਜਰ ਭੁਪਿੰਦਰ ਸਿੰਘ, ਪਿ੍ੰ. ਸੁਰਿੰਦਰਪਾਲ ਸਿੰਘ ਪਰਦੇਸੀ, ਨਵਪ੍ਰੀਤ ਸਿੰਘ ਮੰਡਿਆਲਾ, ਗਗਨਦੀਪ ਸਿੰਘ ਜਿਆਣ, ਰਣਜੀਤ ਸਿੰਘ ਚੱਬੇਵਾਲ, ਹਰਮਨਜੋਤ ਸਿੰਘ, ਭੁਪਿੰਦਰ ਸਿੰਘ, ਜਗਦੀਪ ਸਿੰਘ ਐਮ. ਸੀ., ਦਵਿੰਦਰ ਸਿੰਘ, ਪਿ੍ੰ. ਰੁਪਿੰਦਰਜੋਤ ਸਿੰਘ ਬੱਬੂ, ਗੁਰਲਾਟ ਸਿੰਘ ਜੌਹਲ, ਮੈਡਮ ਸੁਰਿੰਦਰ ਕੌਰ ਖ਼ਾਲਸਾ, ਮੈਡਮ ਜਸਪਾਲ ਕੌਰ, ਮਾ. ਬਲਵੀਰ ਸਿੰਘ ਕਹਾਰਪੁਰ, ਮਨਦੀਪ ਕੌਰ, ਅਮਰੀਕ ਸਿੰਘ, ਸਰਬਜੀਤ ਕੌਰ, ਅਨੀਤਾ, ਸੁਰਪ੍ਰੀਤ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਬਲਬੀਰ ਸਿੰਘ ਮਨੌਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਰਵਿੰਦਰ ਸਿੰਘ ਚੱਕ ਦੇ ਗ੍ਰਹਿ ਵਿਖੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ ਦਾ ਸਨਮਾਨ ਸ਼... ਅਗਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ
Ad Position 24