ਮਾਹਿਲਪੁਰ, 24 ਮਈ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਕਲੱਬ ਦੇ ਚੇਅਰਮੈਨ ਸੰਤ ਸਾਧੂ ਸਿੰਘ ਨਿਰਮਲ ਕੁਟੀਆ ਕਹਾਰਪੁਰ ਸਰਪ੍ਰਸਤੀ ਹੇਠ ਤੇ ਪ੍ਰਧਾਨ ਹਰਮਨਜੋਤ ਸਿੰਘ ਖਾਬੜਾ ਦੀ ਅਗਵਾਈ 'ਚ ਕਰਵਾਇਆ ਜਾ ਰਿਹਾ 5ਵਾਂ ਪੇਂਡੂ ਓਪਨ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਪ੍ਰਧਾਨਗੀ ਕੁਲਵੰਤ ਸਿੰਘ ਬਸਰਾ, ਹਰਨੰਦਨ ਸਿੰਘ ਖਾਬੜਾ, ਚਰਨਜੀਤ ਸਿੰਘ ਬੰਟੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੋਪੀ ਪਹਿਲਵਾਨ, ਪਿ੍ਥੀਪਾਲ ਸਿੰਘ ਹੁੰਦਲ, ਸਰਪੰਚ ਹਰਨੇਕ ਸਿੰਘ, ਬੰਧਨਾ ਸਿੰਘ ਹੱਲੂਵਾਲ, ਅਥਲੀਟ ਅਮਨਦੀਪ ਸਿੰਘ ਬੈਂਸ, ਐੱਸ. ਡੀ. ਓ. ਰਵਿੰਦਰ ਸਿੰਘ, ਸਤ ਪ੍ਰਕਾਸ਼ ਸਿੰਘ ਕੈਨੇਡੀਅਨ, ਤਲਵਿੰਦਰ ਸਿੰਘ ਹੀਰ ਨੇ ਸਾਂਝੇ ਤੌਰ 'ਤੇ ਕੀਤੀ | ਫਾਈਨਲ ਮੈਚਾਂ 'ਚ ਪਿੰਡ ਧਮਾਈ ਦੀ ਟੀਮ ਨੇ ਮਾਹਿਲਪੁਰ ਦੀ ਟੀਮ ਨੂੰ 3-0 ਨਾਲ ਹਰਾ ਕੇ ਨਕਦ ਰਾਸ਼ੀ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ | ਇਸ ਮੌਕੇ ਮਨਜਿੰਦਰ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਸੁਖਵਿੰਦਰ ਕੌਰ, ਗੁਰਦਿਆਲ ਸਿੰਘ ਖਾਬੜਾ, ਗੁਰਸ਼ਰਨ ਸਿੰਘ ਜੋਨੀ ਮੀਤ ਪ੍ਰਧਾਨ, ਰੋਸ਼ਨਜੀਤ ਸਿੰਘ ਪਨਾਮ, ਗਿਆਨ ਚੰਦ, ਹਰਜੀਵਨ ਸਿੰਘ ਖਾਬੜਾ, ਚਰਨਜੀਤ ਸਿੰਘ ਖਾਬੜਾ, ਜਗਦੀਸ਼ ਸਿੰਘ, ਹੱਲੂਵਾਲ, ਗੁਰਦਿਆਲ ਸਿੰਘ ਖਾਬੜਾ, ਸਰਬਜੀਤ ਸਿੰਘ, ਕੋਚ ਹਰਿੰਦਰ ਸਿੰਘ ਸਨੀ, ਗਿਆਨੀ ਹਰਭਜਨ ਸਿੰਘ, ਅਮਨਦੀਪ ਸਿੰਘ ਪੱਲੀ, ਮੁਕੇਸ਼ ਕੁਮਾਰ ਕੇਸ਼ੀ, ਗੁਰਮੀਤ ਸਿੰਘ ਅਮਰੀਕਾ, ਗਿਆਨ ਚੰਦ, ਦਰਸ਼ਨ ਸਿੰਘ, ਮਦਨ ਲਾਲ, ਜਗਤਾਰ ਸਿੰਘ ਬਿੱਲੂ, ਮਨਿੰਦਰ ਸਿੰਘ ਕਾਲਾ, ਅਮਰੀਕ ਸਿੰਘ ਵਿਕੀ, ਕੋਚ ਪਰਮਜੀਤ ਸਿੰਘ, ਸਤਵੀਰ ਸਿੰਘ ਸੱਤੀ, ਦੀਪਾ ਦੁਸਾਂਝਾਂ, ਗੁਲਬਰਗ ਸਿੰਘ, ਸਰਬਜੀਤ ਸਿੰਘ ਚੰਦੇਲੀ, ਵਿਜੇ ਕੁਮਾਰ ਬਾਲੀ, ਗੁਰਬਗਰ ਸਿੰਘ ਖਾਬੜਾ, ਰਣਜੀਤ ਸਿੰਘ ਰਿੰਕੂ, ਹਰਮੇਸ਼ ਲਾਲ ਬਾਲੀ, ਥਾਣੇਦਾਰ ਸੁਮਿਤ ਬਾਲੀ, ਥਾਣੇਦਾਰ ਰਾਜ ਕੁਮਾਰ ਰਾਜੂ, ਪ੍ਰਮਾਤਮਾ ਸਿੰਘ, ਲਖਵਿੰਦਰ ਸਿੰਘ ਬਿੱਟੂ, ਮੇਜਰ ਸਿੰਘ ਖਾਬੜਾ, ਅਮਨਦੀਪ ਸਿੰਘ ਮੰਨਾ,ਜਸਵਾਲ ਸਿੰਘ ਜੱਸੀ, ਹਨੀ ਪੰਡਿਤ, ਗੋਰੀ ਗੁਪਤਾ, ਜਸਕਰਨ ਸਿੰਘ ਅਜੀਮਲ ਪਿੰਡ ਵਾਸੀ ਤੇ ਖੇਡ ਪ੍ਰੇਮੀ ਹਾਜ਼ਰ ਸਨ |
ਸੈਵਨ-ਏ ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ 'ਤੇ ਪਿੰਡ ਧਮਾਈ ਦਾ ਕਬਜ਼ਾ
ਅਜੀਤ ਡੈਸਕ
25-05-2026