ਕੋਟਫ਼ਤੂਹੀ, 24 ਮਈ (ਅਟਵਾਲ)-ਪਿੰਡ ਥੱਪਲ ਦੇ ਦਰਬਾਰ ਖ਼ੁਆਜਾ ਪੀਰ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਖ਼ੁਆਜਾ ਪੀਰ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 27 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸੇਵਾਦਾਰ ਮਨਜੀਤ ਸਿੰਘ ਥੱਪਲ ਨੇ ਦੱਸਿਆ ਕਿ ਇਸ ਦਿਨ ਚਾਦਰ, ਚਿਰਾਗ਼ਾਂ ਤੇ ਝੰਡੇ ਦੀ ਰਸਮ ਤੋਂ ਉਪਰੰਤ ਧਾਰਮਿਕ, ਸਭਿਆਚਾਰਕ ਪ੍ਰੋਗਰਾਮ ਵਿਚ ਕਲਾਕਾਰ ਸੰਨੀ ਸਹਿਗਲ ਤੇ ਹੋਰ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ |