ਮੁਕੇਰੀਆਂ, 24 ਮਈ (ਰਾਮਗੜ੍ਹੀਆ)-ਅਕਾਲੀ ਦਲ ਦੇ ਨਗਰ ਕੌਂਸਲ ਮੁਕੇਰੀਆਂ ਵਾਰਡ ਨੰਬਰ 14 ਉਮੀਦਵਾਰ ਮਲਕੀਤ ਸਿੰਘ ਦੇ ਹੱਕ 'ਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਰੰਧਾਵਾ ਕਾਲੋਨੀ ਵਿਖੇ ਪ੍ਰਚਾਰ ਕੀਤਾ | ਪ੍ਰਚਾਰ ਦੌਰਾਨ ਰੰਧਾਵਾ ਕਾਲੋਨੀ ਦੇ ਵਸਨੀਕਾਂ ਵਲੋਂ ਭਰਵਾਂ ਹੁੰਗਾਰਾ ਤੇ ਸਮਰਥਨ ਦਿੱਤਾ ਗਿਆ | ਇਸ ਦੌਰਾਨ ਲਖਵਿੰਦਰ ਸਿੰਘ ਲਖੀ ਨੇ ਕਿਹਾ ਕਿ ਵਾਰਡ ਨੰਬਰ 14 ਦੇ ਵੋਟਰ ਆਪਣਾ ਮਨ ਅਕਾਲੀ ਦਲ ਦੇ ਉਮੀਦਵਾਰ ਨੂੰ ਜਤਾਉਣ ਵਾਸਤੇ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਵਿਕਾਸ ਨੂੰ ਜੋ ਬਰੇਕਾਂ ਲੱਗੀਆਂ ਹਨ ਤੇ ਹਰ ਖੇਤਰ ਵਿਚ ਬੁਰਾ ਹਾਲ ਹੈ | ਕਿੱਲਾ ਅਟੱਲਗੜ੍ਹ ਨੂੰ ਜਾਂਦੀ ਸੜਕ, ਸੜਕ ਘੱਟ ਸਗੋਂ ਖੱਡੇ ਜਾਈਦਾ ਲਗਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਗਲ ਸਮਝ ਆ ਚੁੱਕੀ ਹੈ ਕਿ ਅਗਰ ਪੰਜਾਬ ਨੂੰ ਫਿਰ ਤੋਂ ਵਿਕਾਸ ਅਤੇ ਤਰੱਕੀ ਦੀਆਂ ਲੀਹਾਂ 'ਤੇ ਤੌਰ ਕੇ ਜੇਕਰ ਕੋਈ ਖ਼ੁਸ਼ਹਾਲ ਬਣਾ ਸਕਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਹੈ | ਇਸ ਮੌਕੇ ਬਿਕਰਮ ਸਿੰਘ ਅੱਲਾ ਬਖ਼ਸ਼, ਰਘੁਵੀਰ ਸਿੰਘ ਮੁੰਦਰ, ਭੁਪਿੰਦਰ ਸਿੰਘ ਪਿੰਕੀ, ਕਿਰਪਾਲ ਸਿੰਘ ਗੇਰਾ, ਸੌਦਾਗਰ ਸਿੰਘ ਚਨੌਰ, ਲਖਵਿੰਦਰ ਸਿੰਘ ਟਿੰਮੀ, ਜਸਵਿੰਦਰ ਸਿੰਘ ਬਿੱਟੂ, ਬਲਜੀਤ ਸਿੰਘ ਲਾਡੂ, ਯੁਗਪਾਲ ਸਿੰਘ ਹੈਪੀ, ਬਹਾਦਰ ਮਾਨਸਰ, ਦਵਿੰਦਰ ਸਿੰਘ ਚੱਕ, ਸੰਜਨਾ ਰੰਜਨ, ਗੁਰਮੀਤ ਸਿੰਘ ਮਿੰਟੂ ਆਦਿ ਹਾਜ਼ਰ ਸਨ |