13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

7ਵਾਂ ਵਾਰੀਅਰ ਸ਼ੂਟਿੰਗ ਚੈਂਪੀਅਨਸ਼ਿਪ ਭੰਗਾਲਾ ਵਿਖੇ ਕਰਵਾਇਆ

Ad Position 21
No active advertisement
ਅਜੀਤ ਡੈਸਕ 27-05-2026
ਭੰਗਾਲਾ, 26 ਮਈ (ਬਲਵਿੰਦਰਜੀਤ ਸਿੰਘ ਸੈਣੀ)-7ਵਾਂ ਵਾਰੀਅਰ ਸ਼ੂਟਿੰਗ ਚੈਂਪੀਅਨਸ਼ਿਪ ਜੋ ਕੇ ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਵਿਖੇ ਕਰਵਾਇਆ ਗਿਆ | ਇਸ ਮੌਕੇ ਵਿਕਟੋਰੀਆ ਸਕੂਲ ਟਾਂਡਾ, ਵਿਕਟੋਰੀਆ ਸਕੂਲ ਮੁਕੇਰੀਆਂ, ਐਸ. ਪੀ. ਐਨ. ਕਾਲਜ, ਸਰਕਾਰੀ ਸਕੂਲ ਭੰਗਾਲਾ, ਦਸਮੇਸ਼ ਕਾਲਜ ਮੁਕੇਰੀਆਂ, ਆਰਮੀ ਪਬਲਿਕ ਸਕੂਲ ਉੱਚੀ ਬੱਸੀ, ਸ਼੍ਰੀ ਗੁਰੂ ਨਾਨਕ ਪਬਲਿਕ ਸਕੂਲ ਨੌਸ਼ਹਿਰਾ ਪੱਤਣ, ਡੀ.ਏ.ਵੀ ਸਕੂਲ, ਵਾਰੀਅਰਜ਼ ਸ਼ੂਟਿੰਗ ਅਕੈਡਮੀ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ | ਇਸ ਮੌਕੇ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਜੇਤੂ ਟੀਮ ਵਿਕਟੋਰੀਆ ਸਕੂਲ ਮੁਕੇਰੀਆਂ ਰਿਹਾ ਨਾਲ ਹੀ ਰਨਰਅਪ ਟੀਮ ਵਿਕਟੋਰੀਆ ਸਕੂਲ ਟਾਂਡਾ ਰਹੀ | ਦੂਜਾ ਰਨਰਅਪ ਟੀਮ ਆਰਮੀ ਪਬਲਿਕ ਸਕੂਲ ਉੱਚੀ ਬੱਸੀ, ਮੁਕਾਬਲੇ ਵਿਚ 130 ਖਿਡਾਰੀ ਨੇ ਹਿੱਸਾ ਲਿਆ | ਨੈਸ਼ਨਲ ਪਲੇਅਰ ਅਵਾਰਡ ਨਾਜ਼, ਅਖਿਲ, ਮਾਹੀ, ਸੀਰਤ ਧਾਲੀਵਾਲ, ਪਿ੍ਯਾਂਸ਼ੂ, ਪਰਨਵ, ਵੀਰੇਨਪ੍ਰਤਾਪ, ਗੁਰਪ੍ਰੀਤ ਸਿੰਘ, ਦੁਸ਼ਯੰਤ ਮਨਦੀਪ ਸਿੰਘ, ਸ਼ਿਲਪਾ ਜਸਵਾਲ, ਰੀਤੂ, ਹਰਸੀਰਤ ਕੌਰ ਨੂੰ ਮਿਲੀਆਂ | ਇਸ ਮੌਕੇ ਅਕੈਡਮੀ ਦੇ ਪ੍ਰਧਾਨ ਨਿਸ਼ਾਨ ਸਿੰਘ, ਪਰਮਜੀਤ ਸਿੰਘ, ਸ਼ੂਟਿੰਗ ਕੋਚ ਗੁਰਪ੍ਰੀਤ ਸਿੰਘ, ਸ਼ੂਟਿੰਗ ਕੋਚ ਦਵਿੰਦਰ ਕੌਰ, ਜਸਪਿੰਦਰ ਕੌਰ, ਗਗਨਦੀਪ ਸਿੰਘ ਵਿਕਟੋਰੀਆ ਸਕੂਲ, ਕਮਲਜੀਤ ਕੌਰ, ਸ਼ੂਟਿੰਗ ਕੋਚ ਮਨਦੀਪ ਸਿੰਘ ਨੇ ਤਗਮਾ ਜੇਤੂ ਖਿਡਾਰੀਆਂ ਨੰੂ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧਾਮੀਆਂ ਵਿਚ ਲਗਾਇਆ ਕਿਸਾਨ ਅਤੇ ਵਿਗਿਆਨੀ ਵਿਚਾਰ ਵਟਾਂਦਰਾ ਜਾਗਰੂਕਤਾ ਕੈਂਪ ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24