13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪਿੰਡ ਧਾਮੀਆਂ ਵਿਚ ਲਗਾਇਆ ਕਿਸਾਨ ਅਤੇ ਵਿਗਿਆਨੀ ਵਿਚਾਰ ਵਟਾਂਦਰਾ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 27-05-2026
ਹਾਜੀਪੁਰ, 26 ਮਈ (ਜੋਗਿੰਦਰ ਸਿੰਘ)- ਬਲਾਕ ਹਾਜੀਪੁਰ ਦੇ ਪਿੰਡ ਦਗਨ ਵਿਖੇ ਸਰਪੰਚ ਪ੍ਰਵੀਨ ਸ਼ਰਮਾ, ਵੈਟਰਨਰੀ ਡਾ. ਅਨਮੋਲ ਮਹਿਤਾ ਅਤੇ ਗਡਵਾਸੂ ਲੁਧਿਆਣਾ ਦੀ ਟੀਮ ਵਲੋਂ ਕਿਸਾਨ ਅਤੇ ਵਿਗਿਆਨੀ ਵਿਚਾਰ ਵਟਾਂਦਰਾ ਨਾਮਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਲੁਧਿਆਣਾ ਤੋਂ ਪ੍ਰਸਿੱਧ ਵਿਗਿਆਨੀ ਹਾਜ਼ਰ ਹੋਏ | ਇਸ ਮੌਕੇ ਡਾ. ਜਸਵਿੰਦਰ ਸਿੰਘ (ਪ੍ਰੋਫੈਸਰ ਅਤੇ ਮੁੱਕੀ ਵੈਟਰਨਰੀ ਅਕਸਟੈਂਸ਼ਨ ਵਿਭਾਗ ਗਡਵਾਸੂ) ਡਾ. ਆਰ ਕੇ ਸ਼ਰਮਾ ਨੇ ਡੇਅਰੀ ਕਿਸਾਨਾਂ ਨੂੰ ਗਊਆਂ ਤੇ ਮੱਝਾਂ ਦੀ ਮੁੱਖ ਬਿਮਾਰੀਆਂ, ਉਨ੍ਹਾਂ ਦੀ ਪਛਾਣ ਤੇ ਇਲਾਜ ਤਰੀਕਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਿਗਿਆਨੀਆਂ ਨੇ ਪਸ਼ੂਆਂ ਦੀ ਸੰਤੁਲਿਤ ਪੋਸਟ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਸਹੀ ਖ਼ੁਰਾਕ, ਮਿਨਰਲ ਮਿਸ਼ਰਨ ਦੇ ਇਸਤੇਮਾਲ ਨਾਲ ਦੁੱਧ ਉਤਪਾਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ | ਉਨ੍ਹਾਂ ਖ਼ੁਰਾਕ ਵਿਚ ਚਾਰੇ, ਸੁੱਕਾ ਚਾਰਾ ਅਤੇ ਦਾਣੇ ਦੀ ਸਹੀ ਮਾਤਰਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਤੇ ਪਸ਼ੂਆਂ ਨੂੰ ਸਮੇਂ-ਸਮੇਂ ਤੇ ਟੀਕਾਕਰਨ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਕਿਸਾਨਾਂ ਨੇ ਪਸ਼ੂਆਂ ਸਬੰਧੀ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਨ੍ਹਾਂ ਦਾ ਤੁਰੰਤ ਹੱਲ ਦੱਸਿਆ ਗਿਆ | ਇਸ ਮੌਕੇ ਡਾ. ਅਨਮੋਲ ਮਹਿਤਾ ਨੇ ਕਿਹਾ ਕਿ ਇਲਾਕੇ ਦੇ ਡੇਅਰੀ ਕਿਸਾਨਾਂ ਦੀ ਸੇਵਾ ਲਈ ਇਸੇ ਤਰ੍ਹਾਂ ਦੇ ਜਾਗਰੂਕ ਕੈਂਪ ਲਗਾਏ ਜਾਣਗੇ ਤਾਂ ਜੋ ਪਸ਼ੂ ਪਾਲਣ ਹੋਰ ਲਾਭਕਾਰੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਹੀ ਸਮੇਂ ਸਿਰ ਇਲਾਜ ਅਤੇ ਵਿਗਿਆਨਕ ਸਲਾਹ ਨਾਲ ਪਸ਼ੂਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ-ਆਸ਼ਿਕਾ ਜੈਨ ਖਿਡਾਰੀਆਂ ਨੂੰ 12 ਲੱਖ ਦੀ... ਅਗਲੀ ਖ਼ਬਰ 7ਵਾਂ ਵਾਰੀਅਰ ਸ਼ੂਟਿੰਗ ਚੈਂਪੀਅਨਸ਼ਿਪ ਭੰਗਾਲਾ ਵਿਖੇ ਕਰਵਾਇਆ
Ad Position 24