ਗੜ੍ਹਸ਼ੰਕਰ, 26 ਮਈ (ਧਾਲੀਵਾਲ)-ਕੁੱਟਮਾਰ ਕਰਨ ਅਤੇ ਚੋਣਾਂ ਸਬੰਧੀ ਸ਼ਰਾਬ ਤੇ ਨਸ਼ੇ ਵੰਡਣ ਦੇ ਦੋਸ਼ 'ਚ ਪੁਲਿਸ ਨੇ 6 ਅਣਪਛਾਤਿਆਂ ਸਮੇਤ ਕੁੱਲ 11 ਜਣਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ | ਕ੍ਰਿਪਾਲ ਰਾਮ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ 11 ਅੰਬੇਡਕਰ ਨਗਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਬੀਤੀ ਰਾਤ ਕਰੀਬ 1 ਵਜੇ ਦੋ ਕਾਰਾਂ ਵਿਚ ਸਵਾਰ ਵਿਅਕਤੀ ਕਾਰਾਂ 'ਚੋਂ ਕੱਢ ਕੇ ਪੁੜੀਆਂ ਅਤੇ ਸ਼ਰਾਬ ਦੀਆਂ ਬੋਤਲਾਂ ਵੰਡ ਰਹੇ ਸਨ ਤੇ ਜਦੋਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਲੋਹੇ ਦਾ ਦੋ ਧਾਰਾ ਖੰਡਾ ਕੱਢ ਕੇ ਮੇਰੇ ਭਤੀਜੇ ਸੁਖਪ੍ਰੀਤ ਦੇ ਮਾਪਿਆ ਤੇ ਇਹ ਸਾਰੇ ਜਾਣੇ ਸਾਨੂੰ ਦੋਨਾਂ ਨੂੰ ਪੈ ਕੇ ਗਏ, ਗਾਲ਼ੀ ਗਲੋਚ ਕੀਤਾ, ਧਮਕੀਆਂ ਦਿੱਤੀਆਂ ਭੰਗ ਉੱਗੀ ਵਾਲੇ ਪਲਾਟ ਵਿਚ ਵਾੜ ਕੇ ਕੁੱਟਿਆ | ਜਦੋਂ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਤਾਂ ਕਾਰਾਂ ਵਿਚ ਹੀ ਛੱਡੇ ਧਮਕੀਆਂ ਦਿੰਦੇ ਭੱਜ ਗਏ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਕੁੱਝ ਵਾਰਡ 5 ਅਤੇ 3 ਦੀਆਂ ਭਾਜਪਾ ਉਮੀਦਵਾਰਾਂ ਦੇ ਕਹਿਣ ਤੇ ਹੋਇਆ ਹੈ | ਕ੍ਰਿਪਾਲ ਰਾਮ ਨੇ ਇਨ੍ਹਾਂ ਦੀਆਂ ਖੜ੍ਹੀਆਂ ਗੱਡੀਆਂ ਦੀ ਤਲਾਸ਼ੀ ਦੀ ਮੰਗ ਕੀਤੀ | ਪੁਲਿਸ ਵਲੋਂ ਇਸ ਮਾਮਲੇ 'ਚ ਅਭਿਸ਼ੇਕ ਵਾਸੀ ਪਾਹਲੇਵਾਲ, ਆਲਮ ਵਾਸੀ ਬੀਰਮਪੁਰ, ਰਾਕੇਸ਼ ਕੁਮਾਰ ਵਾਸੀ ਗੜ੍ਹਸ਼ੰਕਰ, ਜੋਗਿੰਦਰ ਕੌਰ ਵਾਸੀ ਗੜ੍ਹਸ਼ੰਕਰ, ਵਿਜੇ ਕੁਮਾਰ ਵਾਸੀ ਗੜ੍ਹਸ਼ੰਕਰ ਸਮੇਤ 6 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ |