ਹੁਸ਼ਿਆਰਪੁਰ, 28 ਮਈ (ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਲਈ ਵੋਟਾਂ ਦੀ ਗਿਣਤੀ 29 ਮਈ ਨੂੰ ਸਵੇਰੇ 8 ਵਜੇ ਬਣਾਏ ਗਿਣਤੀ ਕੇਂਦਰਾਂ ਵਿਚ ਹੋਵੇਗੀ | ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਗਰ ਕੌਂਸਲ ਗੜ੍ਹਸ਼ੰਕਰ ਦੀ ਗਿਣਤੀ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ, ਨਗਰ ਕੌਂਸਲ ਹਰਿਆਣਾ ਦੀ ਜੀ. ਜੀ. ਡੀ. ਐਸ. ਡੀ. ਕਾਲਜ ਹਰਿਆਣਾ, ਨਗਰ ਕੌਂਸਲ ਟਾਂਡਾ ਦੀ ਗਿਣਤੀ ਸਕੂਲ ਆਫ਼ ਐਮੀਨੈਂਸ ਟਾਂਡਾ, ਨਗਰ ਕੌਂਸਲ ਗੜ੍ਹਦੀਵਾਲਾ ਦੀ ਗਿਣਤੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ, ਨਗਰ ਕੌਂਸਲ ਦਸੂਹਾ ਦੀ ਸਕੂਲ ਆਫ਼ ਐਮੀਨੈਂਸ ਦਸੂਹਾ ਤੇ ਨਗਰ ਕੌਂਸਲ ਮੁਕੇਰੀਆਂ ਦੀਆਂ ਵੋਟਾਂ ਦੀ ਗਿਣਤੀ ਐਸ. ਪੀ. ਐਨ. ਕਾਲਜ ਮੁਕੇਰੀਆਂ ਵਿਖੇ ਹੋਵੇਗੀ | ਉਨ੍ਹਾਂ ਦੱਸਿਆ ਕਿ ਗਿਣਤੀ ਪ੍ਰਕਿਰਿਆ ਦੇ ਸੁਚਾਰੂ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਗਿਣਤੀ ਕੇਂਦਰਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ 29 ਮਈ ਨੂੰ ਮੁਕੰਮਲ ਛੁੱਟੀ ਰਹੇਗੀ | ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਉਪਰੋਕਤ ਦਰਸਾਏ ਗਏ ਸਮੂਹ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਕਿਸੇ ਵੀ ਕਿਸਮ ਦਾ ਹਥਿਆਰ, ਲਾਠੀ ਜਾਂ ਘਾਤਕ ਵਸਤੂਆਂ ਲੈ ਕੇ ਚੱਲਣ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਗਿਣਤੀ ਦੀ ਪ੍ਰਕਿਰਿਆ ਨੂੰ ਸ਼ਾਂਤਮਈ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ |
ਐਸ. ਡੀ. ਐਮ. ਟਾਂਡਾ ਲਵਪ੍ਰੀਤ ਅÏਲਖ ਤੇ ਡੀ. ਐਸ. ਪੀ. ਟਾਂਡਾ ਦਵਿੰਦਰ ਬਾਜਵਾ ਨੇ ਕਾਊਾਟਿੰਗ ਸੈਂਟਰ ਦਾ ਕੀਤਾ ਨਿਰੀਖਣ
ਟਾਂਡਾ ਉੜਮੁੜ, (ਦੀਪਕ ਬਹਿਲ)-ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਲਈ ਬੀਤੀ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ਾਂਤੀ ਪੂਰਵਕ ਤੇ ਅਮਨ ਅਮਾਨ ਨਾਲ ਕਰਵਾਉਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਹ ਪ੍ਰਗਟਾਵਾ ਐਸ. ਡੀ. ਐਮ. ਕਮ ਚੋਣ ਅਫ਼ਸਰ ਟਾਂਡਾ ਲਵਪ੍ਰੀਤ ਸਿੰਘ ਅÏਲਖ ਤੇ ਡੀ. ਐਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਸਕੂਲ ਆਫ਼ ਐਮੀਨੈਂਸ ਟਾਂਡਾ ਵਿਚ ਬਣਾਏ ਗਏ ਸਟਰੌਂਗ ਰੂਮ ਤੇ ਕਾਊਾਟਿੰਗ ਸੈਂਟਰ ਦਾ ਦੌਰਾ ਕਰਨ ਸਮੇਂ ਕੀਤਾ | ਉਕਤ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕਮ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੀ ਅਗਵਾਈ 'ਚ ਕੱਲ੍ਹ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਆਰੰਭ ਹੋ ਜਾਵੇਗਾ ਅਤੇ ਬੈਲਟ ਪੇਪਰ ਨਾਲ ਪਾਈਆਂ ਗਈਆਂ | ਵੋਟਾਂ ਸੰਬੰਧੀ ਰੁਝਾਨ 10 ਵਜੇ ਤੋਂ ਬਾਅਦ ਪ੍ਰਾਪਤ ਹੋਣੇ ਸ਼ੁਰੂ ਹੋ ਜਾਣਗੇ | ਉਨ੍ਹਾਂ ਇਸ ਮੌਕੇ ਹੋਰ ਜਾਣਕਾਰੀ ਦੱਸਿਆ ਕਿ ਕੱਲ੍ਹ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਚੌਕ ਤੋਂ ਲੈ ਕੇ ਐਫ. ਸੀ. ਆਈ. ਗੁਦਾਮ ਤਹਿਸੀਲ ਰੋਡ ਪੂਰੀ ਤਰ੍ਹਾਂ ਬੰਦ ਰਹੇਗੀ ਅਤੇ ਇਥੋਂ ਦੀ ਟ੍ਰੈਫ਼ਿਕ ਦਾ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ | ਇਸ ਤੋਂ ਇਲਾਵਾ ਗਿਣਤੀ ਕਾਊਾਟਿੰਗ ਸੈਂਟਰ 'ਚ ਕੇਵਲ ਪਾਰਟੀਆਂ ਦੇ ਬਣਾਏ ਗਏ ਕਾਊਾਟਿੰਗ ਏਜੰਟ ਤੇ ਕਾਊਾਟਿੰਗ ਸਟਾਫ਼ ਹੀ ਐਂਟਰ ਕਰ ਸਕਣਗੇ | ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰੀਕੇ ਨਾਲ ਵੋਟਾਂ ਦੀ ਗਿਣਤੀ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ, ਇਸੇ ਤਰ੍ਹਾਂ ਹੀ ਸ਼ਹਿਰ ਵਾਸੀ ਵੋਟਾਂ ਦੀ ਗਿਣਤੀ ਸਮੇਂ ਵੀ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ | ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ, ਸੁਪਰਡੈਂਟ ਸੁਖਵਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਛੇ ਥਾਵਾਂ 'ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ-ਡੀ. ਸੀ.
ਅਜੀਤ ਡੈਸਕ
29-05-2026