ਭੰਗਾਲਾ, 1 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ ਵਿਚ ਸ਼ੁਰੂ ਹੋਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੁਕੇਰੀਆਂ ਹਲਕੇ ਦੇ ਪਿੰਡ ਨਵਾਂ ਭੰਗਾਲਾ ਤੋਂ ਪ੍ਰੋ. ਜੀ. ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ 45 ਯਾਤਰੀਆਂ ਵਾਲੀ ਬੱਸ ਅੰਮਿ੍ਤਸਰ ਸਾਹਿਬ ਲਈ ਰਵਾਨਾ ਕੀਤੀ | ਪੋ੍ਰ. ਮੁਲਤਾਨੀ ਨੇ ਦੱਸਿਆ ਕਿ ਇਹ ਬੱਸ ਦੁਰਗਿਆਣਾ ਮੰਦਰ, ਅੰਮਿ੍ਤਸਰ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ, ਰਾਮ ਤੀਰਥ ਮੰਦਰ, ਜਲਿ੍ਹਆਂਵਾਲਾ ਬਾਗ਼, ਵਾਲਮੀਕਿ ਮੰਦਰ ਤੇ ਬਾਘਾ ਬਾਰਡਰ ਦੇ ਬਜ਼ੁਰਗਾਂ ਨੂੰ ਦਰਸ਼ਨ ਦੀਦਾਰੇ ਕਰਵਾਏਗੀ | ਉਨ੍ਹਾਂ ਕਿਹਾ 2 ਰਾਤਾਂ ਤੇ 3 ਦਿਨਾਂ ਦੀ ਯਾਤਰਾ ਤੋਂ ਬਾਅਦ ਇਹ ਯਾਤਰੀ ਵਾਪਸ ਆਉਣਗੇ | ਉਨ੍ਹਾਂ ਕਿਹਾ ਹਰ ਤੀਜੇ ਦਿਨ ਬਾਅਦ ਮੁਕੇਰੀਆਂ ਤੋਂ ਯਾਤਰਾ ਲਈ ਬੱਸ ਰਵਾਨਾ ਹੁੰਦੀ ਹੈ | ਉਨ੍ਹਾਂ ਕਿਹਾ ਦੂਜੀ ਬੱਸ ਨੌਸ਼ਹਿਰਾ ਸਿੰਬਲੀ ਤੋਂ ਰਵਾਨਾ ਕੀਤੀ ਗਈ ਹੈ | ਉਨ੍ਹਾਂ ਕਿਹਾ ਜੋ ਬਜ਼ੁਰਗ ਇਸ ਬੱਸ ਰਾਹੀਂ ਅੱਜ ਜਾ ਰਹੇ ਹਨ, ਉਨ੍ਹਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੱਕ ਰਹੀ ਹੈ | ਬਜ਼ੁਰਗਾਂ ਦੇ ਖਾਣ ਪੀਣ ਤੋਂ ਲੈ ਕੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਦੁਆਰਾ ਆਪਣੇ ਬਜ਼ੁਰਗਾਂ ਲਈ ਸ਼ੁਰੂ ਕੀਤੀ ਮੁਫ਼ਤ ਤੀਰਥ ਯਾਤਰਾ ਬਹੁਤ ਸ਼ਲਾਘਾਯੋਗ ਹੈ | ਇਸ ਮੌਕੇ ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਬੰਨੀ ਰਾਣਾ ਬਲਾਕ ਸੰਮਤੀ ਮੈਂਬਰ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਹਰਮਿੰਦਰ ਚਿੱਬ ਪ੍ਰਧਾਨ ਸੋਸ਼ਲ ਮੀਡੀਆ, ਸਰਪੰਚ ਸੁਸ਼ਮਾ ਦੇਵੀ, ਠਾਕੁਰ ਰਘਵੀਰ ਸਿੰਘ, ਚਰਨ ਦਾਸ ਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |