20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 05-06-2026
ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ | ਇਸ ਮੌਕੇ ਹਰਾ ਐਕਸ਼ਨ ਦਿਵਸ-2026 'ਛੋਟੀਆਂ ਕਾਰਵਾਈਆਂ, ਵੱਡਾ ਪ੍ਰਭਾਵ' ਦੇ ਸੰਦੇਸ਼ ਨਾਲ ਕਰਵਾਏ ਜਾਗਰੂਕਤਾ ਸਮਾਗਮ 'ਚ ਅਧਿਆਪਕਾਂ, ਸਹਿ-ਪਾਠਕ੍ਰਮ ਸਟਾਫ਼ ਤੇ ਪ੍ਰਸ਼ਾਸਨਿਕ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਰਚਨਾਤਮਿਕ ਪ੍ਰਤਿਭਾ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ | ਇਸ ਮੌਕੇ ਬੈਜ ਬਣਾਉਣ, ਬੈੱਸਟ ਆਊਟ ਆਫ਼ ਵੇਸਟ ਪ੍ਰੋਜੈਕਟ, ਪੇਪਰ ਬੈਗ ਬਣਾਉਣ, ਈਕੋ-ਇੱਟ ਬਣਾਉਣ ਤੇ ਪੁਰਾਣੀਆਂ ਟੀ-ਸ਼ਰਟਾਂ ਤੋਂ ਟੋਟ ਬੈਗ ਬਣਾਉਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਛੱਡੀਆਂ ਗਈਆਂ ਵਸਤੂਆਂ ਨੂੰ ਸੁੰਦਰ ਤੇ ਉਪਯੋਗੀ ਵਸਤੂਆਂ 'ਚ ਬਦਲ ਕੇ ਭਾਗੀਦਾਰਾਂ ਨੇ ਵਾਤਾਵਰਨ ਸੰਭਾਲ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ | ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਵੁੱਡਲੈਂਡ ਓਵਰਸੀਜ਼ ਸਕੂਲ ਆਪਣੀ ਸ਼ੁਰੂਆਤ ਤੋਂ ਹੀ ਇਕ ਵਾਤਾਵਰਨ-ਅਨੁਕੂਲ ਸੰਸਥਾ ਰਹੀ ਹੈ | ਉਨ੍ਹਾਂ ਕਿਹਾ ਕਿ ਸਕੂਲ 'ਚ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ, ਇਕ ਸੀਵਰੇਜ ਟਰੀਟਮੈਂਟ ਪਲਾਂਟ, ਇਕ ਵਰਮੀਕੰਪੋਸਟਿੰਗ ਯੂਨਿਟ, ਊਰਜਾ-ਕੁਸ਼ਲ ਕਲਾਸ-ਰੂਮ, ਘੱਟ-ਪ੍ਰਵਾਹ ਫਿਕਸਚਰ, ਰੀ-ਸਾਈਕਲਿੰਗ ਬਿਨ ਅਤੇ ਇਕ ਇਨਸਿਨਰੇਟਰ ਵਰਗੀਆਂ ਸਹੂਲਤਾਂ ਨਾਲ ਲੈਸ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਦੀਆਂ ਬੀ. ਐੱਸ. ਸੀ. ਬੀ. ਐੱਡ ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਵਲੋਂ ਪੰਜਾਬ 'ਵਰਸਿਟੀ ਦੀ ਮੈਰਿਟ ਸੂਚੀ...
Ad Position 24