ਦਸੂਹਾ, 11 ਜੂਨ (ਕੌਸ਼ਲ)-ਗੁਰੂ ਹਰਿਗੋਬਿੰਦ ਪੈਟਰੋਲੀਅਮ ਪੰਪ ਉਸਮਾਨ ਸ਼ਹੀਦ (ਦਸੂਹਾ) ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ | ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਡਾ. ਹਰਸਿਮਰਤ ਸਿੰਘ ਸੰਨੀ ਸਾਹੀ ਵਲੋਂ ਕੀਤੀ ਗਈ | ਇਸ ਮੌਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਹੋਕਾ ਦਿੰਦਿਆਂ ਡਾ. ਸੰਨੀ ਸਾਹੀ ਦੀ ਅਗਵਾਈ ਹੇਠ 100 ਤੋਂ ਵੱਧ ਪਰਿਵਾਰਾਂ ਨੂੰ ਬੂਟੇ ਮੁਫ਼ਤ ਵੰਡੇ ਗਏ | ਇਸ ਮੌਕੇ ਡਾ. ਸਾਹੀ ਨੇ ਬੂਟੇੇ ਲੈਣ ਆਏ ਲੋਕਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਪ੍ਰਣ ਵੀ ਕਰਵਾਇਆ | ਇਸ ਮੌਕੇ ਡਾ. ਸੰਨੀ ਸਾਹੀ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਵੱਧ ਰਹੀ ਗਰਮੀ ਅਤੇ ਗਲੋਬਲ ਵਾਰਮਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਲਈ ਬੂਟੇ ਲਗਾਉਣਾ ਬੇਹੱਦ ਜ਼ਰੂਰੀ ਹੈ | ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ | ਇਸ ਮੌਕੇ ਪੈਟਰੋਲ ਪੰਪ ਦੇ ਸਟਾਫ਼ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਲਾਘਾਯੋਗ ਯੋਗਦਾਨ ਪਾਇਆ | ਇਸ ਮੌਕੇ ਬੂਟੇ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਡਾ. ਸਾਹੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਸਮਾਜ ਨੂੰ ਹਰਿਆ-ਭਰਿਆ ਬਣਾਉਣ ਵਿਚ ਸਾਰਥਿਕ ਸਿੱਧ ਹੁੰਦੀਆਂ ਹਨ | ਇਸ ਮੌਕੇ ਕਰਨਪਾਲ ਸਿੰਘ ਗੋਲਡੀ ਤੇ ਹੋਰ ਹਾਜ਼ਰ ਸਨ |