24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ੍ਰੀਮਦ ਭਾਗਵਤ ਮਹਾਂਪੁਰਾਣ ਮਨੁੱਖਤਾ ਨੂੰ ਸਹੀ ਦਿਸ਼ਾ ਦੇਣ ਵਾਲਾ ਅਲੌਕਿਕ ਗਿਆਨ-ਸ਼ਾਸਤਰੀ ਜਗਮੋਹਨ ਦੱਤ

Ad Position 21
No active advertisement
ਅਜੀਤ ਡੈਸਕ 12-06-2026
ਬੀਣੇਵਾਲ, 11 ਜੂਨ (ਬੈਜ ਚੌਧਰੀ)-ਪਿੰਡ ਪਿੱਪਲੀਵਾਲ 'ਚ ਚੱਲ ਰਹੀ ਸ੍ਰੀਮਦ ਭਾਗਵਤ ਮਹਾਂਪੁਰਾਣ ਕਥਾ ਦੇ ਦੂਜੇ ਦਿਨ ਕਥਾ ਵਿਆਸ ਸ਼ਾਸਤਰੀ ਜਗਮੋਹਨ ਦੱਤ ਨੇ ਭਾਗਵਤ ਕਥਾ 'ਚ ਰਾਜਾ ਪ੍ਰੀਕਸ਼ਤ ਮੋਕਸ਼ ਦਾ ਪ੍ਰਸੰਗ ਸੁਣਾਉਂਦੇ ਹੋਏ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਦੇ ਮਹੱਤਵ ਤੇ ਰਾਜਾ ਪ੍ਰੀਕਸ਼ਤ ਦੇ ਜਨਮ ਪ੍ਰਸੰਗ ਦੀ ਵਿਆਖਿਆ ਕੀਤੀ | ਉਨ੍ਹਾਂ ਕਿਹਾ ਕਿ ਸ੍ਰੀਮਦ ਭਾਗਵਤ ਮਹਾਂਪੁਰਾਣ ਕੇਵਲ ਇਕ ਧਾਰਮਿਕ ਗ੍ਰੰਥ ਨਹੀ ਸਗੋਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਲੌਕਿਕ ਗਿਆਨ ਹੈ | ਭਾਗਵਤ ਕਥਾ ਮਨੁੱਖ ਨੂੰ ਧਰਮ ਸੱਚਾਈ, ਕਰੁਣਾਂ ਤੇ ਭਗਤੀ ਦੇ ਮਾਰਗ ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ | ਰਾਜਾ ਪਰੀਕਸ਼ਤ ਦੇ ਜਨਮ ਦੀ ਕਥਾ ਦੀ ਵਿਆਖਿਆ ਕਰਦੇ ਹੋਏ ਕਥਾ ਵਿਆਸ ਨੇ ਦੱਸਿਆ ਕਿ ਰਾਜਾ ਪ੍ਰੀਕਸ਼ਤ ਦਾ ਜਨਮ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਹੋਇਆ ਸੀ | ਅਸ਼ਵਸਥਾਮਾਂ ਵਲੋਂ ਛੱਡੇ ਗਏ ਬ੍ਰਹਮਅਸਤਰ (ਅਲੌਕਿਕ ਹਥਿਆਰ) ਨਾਲ ਗਰਭ 'ਚ ਪਲ ਰਹੇ ਬੱਚ (ਰਾਜਾ ਪ੍ਰੀਕਸ਼ਤ) ਨੂੰ ਬਚਾਉਣ ਲਈ ਭਗਵਾਨ ਸ੍ਰੀ ਕ੍ਰਿਸ਼ਨ ਨੇ ਖੁੱਦ ਗਰਭ 'ਚ ਪ੍ਰਵੇਸ਼ ਕਰ ਬੱਚੇ ਦੀ ਰੱਖਿਆ ਕੀਤੀ ਸੀ | ਇਸੇ ਕਰਕੇ ਬੱਚੇ ਦਾ ਨਾਮ ਪ੍ਰੀਕਸ਼ਤ ਪੈ ਗਿਆ, ਕਿਉਂਕਿ ਉਹ ਜਨਮ ਤੋਂ ਪਹਿਲਾਂ ਹੀ ਭਗਵਾਨ ਦੇ ਦਰਸ਼ਨ ਕਰ ਚੁੱਕਾ ਸੀ | ਰਾਜਾ ਪ੍ਰੀਕਸ਼ਤ ਦੀ ਕਥਾ ਸਾਨੂੰ ਦੱਸਦੀ ਹੈ ਕਿ ਭਗਵਾਨ ਹਰ ਔਖੇ ਸਮੇਂ ਵਿਚ ਭਗਤਾਂ ਦੀ ਰੱਖਿਆ ਕਰਦੇ ਹਨ ਤੇ ਸੱਚੇ ਭਗਤ ਨੂੰ ਕਦੀ ਨਿਰਾਸ਼ ਨਹੀ ਹੋਣ ਦਿੰਦੇ | ਇਸ ਮੌਕੇ ਬਿੰਦੂ ਭੂੰਬਲਾ,ਕਮਲਜੀਤ ਬਿੱਟੂ, ਪਿੰਕਾ ਭੂੰਬਲਾ, ਪਵਨ ਸ਼ਰਮਾ, ਨਰੇਸ਼ ਕੰਬਾਲਾ, ਗੌਰਵ ਕਟਾਰੀਆ, ਲੰਬੜਦਾਰ ਜੈ ਰਾਮ, ਤਿਲਕ ਰਾਜ, ਸੁਰੇਸ਼ ਕੁਮਾਰ ਜਿੰਦਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਊਟ ਸੋਰਸ ਯੂਨੀਅਨ ਨੇ ਹੱਕੀ ਮੰਗਾਂ ਲਈ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੇਰੀ ਰਸੋਈ ਯੋਜਨਾ ਸ਼ਲਾਘਾਯੋਗ ਕਦਮ-ਜਗਮੋਹਨ ਸਿੰਘ ਬੱਬੂ ਘੁੰਮਣ
Ad Position 24