06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੰਢੀ ਦੇ ਇਲਾਕਿਆਂ 'ਚ ਮੋਬਾਈਲ ਦਾ ਸਿਗਨਲ ਨਾ ਹੋਣ ਸੰਬੰਧੀ ਜ਼ਿਲ੍ਹਾ ਰੈਵੀਨਿਊ ਅਫ਼ਸਰ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 13-06-2026
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੈਮੋਕ੍ਰੇਟਿਕ ਕੰਜਿਊਮਰ ਫੋਰਮ ਪੰਜਾਬ ਦਾ ਇਕ ਵਫ਼ਦ ਜੈ ਗੋਪਾਲ ਧੀਮਾਨ ਤੇ ਗੁਰਦਿਆਲ ਸਿੰਘ ਦੀ ਅਗਵਾਈ 'ਚ ਕੰਡੀ ਇਲਾਕੇ ਦੇ ਪਿੰਡਾਂ 'ਚ 100 ਤੋਂ ਵੱਧ ਖਪਤਕਾਰਾਂ ਦੇ ਦਸਤਖ਼ਤ ਕਰਵਾ ਕੇ ਮੋਬਾਈਲ ਸਿਗਨਲ ਨਾ ਮਾਤਰ ਹੋਣ ਨੂੰ ਲੈ ਕੇ ਜ਼ਿਲ੍ਹਾ ਰੈਵੀਨਿਊ ਅਫ਼ਸਰ ਮਨਦੀਪ ਸਿੰਘ ਚਾਵਲਾ ਨੂੰ ਮਿਲਿਆ ਤੇ ਇਕ ਮੰਗ-ਪੱਤਰ ਦਿੱਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਮੋਬਾਈਲ ਸਿਗਨਲ ਦੀ ਘਾਟ ਕਾਰਨ ਜਿਥੇ ਲੋਕਾਂ ਦਾ ਆਰਥਿਕ ਨੁਕਸਾਨ ਕੰਪਨੀਆਂ ਕਰ ਰਹੀਆਂ ਹਨ ਤੇ ਨਾਲ ਮਾਨਸਿਕ ਤਣਾਓ ਵੀ ਵਧਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਭ ਵੱਡੀ ਲੁੱਟ ਐਡਵਾਂਸ 'ਚ ਪੈਸੇ ਲੈ ਕੇ 30 ਦਿਨਾ ਦੀ ਥਾਂ 28 ਦਿਨ ਹੀ ਸਰਵਿਸ ਦੇਣੀ ਤੇ ਉਹ ਵੀ ਘਟੀਆ ਸਰਵਿਸ ਦਿੱਤੀ ਜਾਂਦੀ ਹੈ | ਮੋਬਾਈਲ ਸਿਗਨਲ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ, ਸਰਕਾਰ ਸੇਵਾਵਾਂ ਆਮ ਲੋਕਾਂ ਤੱਕ ਨਾ ਪਹੁੰਚਣਾ ਤੇ ਸਰਕਾਰ ਕਹਿ ਰਹੀ ਆਨਲਾਈਨ ਸੇਵਾਵਾਂ ਵਾਰੇ ਜਾਣਕਾਰੀ ਲਵੋ ਪਰ ਇੱਥੇ ਤਾਂ ਆਨਲਾਈਨ ਤਾਂ ਸਰਵਿਸ ਉਦੋਂ ਹੀ ਮਿਲੇਗੀ ਜਦੋਂ ਇੰਟਰਨੈਟ ਸਰਵਿਸ ਲੋਕਾਂ ਦੇ ਘਰਾਂ 'ਚ ਪਹੁੰਚਣਗੀਆਂ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਈ ਵਾਰੀ ਲੋਕਾਂ ਨੂੰ ਮੋਬਾਈਲ ਲੈ ਕੇ ਘਰਾਂ ਦੀਆਂ ਛੱਤਾ ਜਾਂ ਫਿਰ ਪਹਾੜੀਆਂ ਦੀ ਉਚਾਈਆਂ 'ਤੇ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਮੋਬਾਈਲ ਕੰਪਨੀਆਂ ਸਰਕਾਰ ਦੀ ਘਟੀਆ ਮੈਨੇਜਮੈਂਟ ਕਾਰਨ ਲੱਖਾਂ ਰੁਪਏ ਦੀ ਬਿਨਾਂ ਸਰਵਿਸ ਮੁਹੱਈਆ ਕਰਵਾਇਆਂ ਖਪਤਕਾਰਾਂ ਦੀ ਆਰਥਿਕ ਲੁੱਟ ਕਰਦੀਆਂ ਹਨ | ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਮੋਬਾਈਲ ਸੇਵਾਵਾਂ 'ਚ ਸੁਧਾਰ ਕੀਤਾ ਜਾਵੇ | ਇਸ ਮੌਕੇ ਨੰਬਰਦਾਰ ਜਗਨ ਨਾਥ, ਪ੍ਰੇਮ ਚੰਦ, ਸੋਹਣ ਲਾਲ, ਤਰਸੇਮ ਲਾਲ, ਪ੍ਰੇਮ ਚੰਦ, ਹਰਮੇਸ਼ ਚੰਦ, ਸੋਹਣ ਸਿੰਘ, ਰਾਮ ਲਾਲ, ਸੁਰਿੰਦਰ ਕੁਮਾਰ ਅਤੇ ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਣ ਵਿਭਾਗ ਵਲੋਂ ਸੀਜ਼ਨ 'ਚ 6.5 ਲੱਖ ਬੂਟੇ ਲਗਾਉਣ ਦਾ ਟੀਚਾ-ਡੀ. ਐੱਫ. ਓ. ਧਰਮਵੀਰ ਧੇਰੂ ਅਗਲੀ ਖ਼ਬਰ ਸਿਵਲ ਸਰਜਨ ਡਾ. ਮਨਦੀਪ ਕਮਲ ਵਲੋਂ ਮੈਟਰਨਲ ਡੈੱਥ ਰੀਵਿਊ ਕਮੇਟੀ ਨਾਲ ਮੀਟਿੰਗ
Ad Position 24
No active advertisement