24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਪਸ਼ੂ ਪਾਲਣ ਸੰਬੰਧੀ ਸਿਖਲਾਈ ਕੋਰਸ ਕਰਵਾਇਆ

Ad Position 21
No active advertisement
ਅਜੀਤ ਡੈਸਕ 14-06-2026
ਮਾਹਿਲਪੁਰ, 13 ਜੂਨ (ਰਜਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਪਿੰਡ ਨਸਰਾਂ ਵਿਖੇ ਪਸ਼ੂ ਪਾਲਣ ਸੰਬੰਧੀ ਸਿਖਲਾਈ ਕੋਰਸ ਲਗਾਇਆ | ਪ੍ਰੋਗਰਾਮ 'ਚ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ. ਪਰਮਿੰਦਰ ਸਿੰਘ ਵਲੋਂ ਗਰਮੀਆਂ ਦੇ ਮੌਸਮ 'ਚ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ, ਖ਼ੁਰਾਕ ਤੇ ਬਿਮਾਰੀਆਂ ਤੋਂ ਬਚਾਅ ਸੰਬੰਧੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ | ਸਿਖਲਾਈ ਦੌਰਾਨ ਪਸ਼ੂਆਂ ਦੀ ਸਿਹਤ, ਦੁੱਧ ਉਤਪਾਦਨ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਤਾਜ਼ੇ ਤੇ ਸਾਫ਼ ਪਾਣੀ ਦੀ ਹਰ ਸਮੇਂ ਉਪਲਬਧਤਾ ਅਤੇ ਸੁਖਾਵੇਂ ਢਾਰੇ ਦੇ ਪ੍ਰਬੰਧਨ ਬਾਰੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਚਲਾਏ ਜਾ ਰਹੇ ਖੇਤ ਬਚਾਓ ਅਭਿਆਨ ਤਹਿਤ ਡਾ. ਪਰਮਿੰਦਰ ਸਿੰਘ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਦੌਰਾਨ ਖਾਦਾਂ ਦੀ ਸੰਤੁਲਿਤ ਵਰਤੋਂ, ਹਰੀ ਖਾਦ, ਜੀਵਾਣੂ ਖਾਦਾਂ ਤੇ ਮਿੱਟੀ ਪਰਖ ਅਪਣਾਉਣ 'ਤੇ ਜ਼ੋਰ ਦਿੱਤਾ | ਅੰਤ 'ਚ ਕੇ. ਵੀ. ਕੇ. ਦੀ ਟੀਮ ਵਲੋਂ ਅਗਾਂਹਵਧੂ ਪਸ਼ੂ ਪਾਲਕ ਇੰਦਰਜੀਤ ਸਿੰਘ ਦੇ ਡੇਅਰੀ ਫਾਰਮ ਦਾ ਦੌਰਾ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਦੇ ਬਾਵਜੂਦ ਨਗਰ ਕੌਂਸਲ ਸ਼ਾਮਚੁਰਾਸੀ ਚੋਣਾਂ 'ਚ 76.33 ਫ਼ੀਸਦੀ ਪੋਲਿੰਗ ਅਗਲੀ ਖ਼ਬਰ ਖੰਨਾ ਵਲੋਂ ਡੀ. ਏ. ਵੀ. ਵਿੱਦਿਅਕ ਸੰਸਥਾਵਾਂ ਦੇ ਸ਼ਤਾਬਦੀ ਤੇ ਕਾਨਵੋਕੇਸ਼ਨ ਸਮਾਗਮ ਸੰਬੰਧੀ ਸਾਬਕਾ ਰਾਸ਼ਟਰਪਤੀ ਨਾਲ ਮੁਲ...
Ad Position 24