19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੇਕਾਬੂ ਹੋਏ ਕ੍ਰੈਸ਼ਰ ਲੋਡ ਟਿੱਪਰ ਨੇ ਖੜ੍ਹੇ ਟਿੱਪਰ ਨੂੰ ਪਿੱਛਿਓਾ ਮਾਰੀ ਟੱਕਰ

Ad Position 21
No active advertisement
ਅਜੀਤ ਡੈਸਕ 15-06-2026
ਮਾਹਿਲਪੁਰ, 14 ਜੂਨ (ਰਜਿੰਦਰ ਸਿੰਘ)-ਅੱਜ ਸਵੇਰ 6.30 ਵਜੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਜੇਜੋਂ ਰੋਡ 'ਤੇ ਚੱਲ ਰਹੇ ਚਾਹਤ ਪੈਟਰੋਲ ਪੰਪ ਕੌਲ ਜੇਜੋਂ ਵੱਲ ਆ ਰਹੇ ਇਕ ਕ੍ਰੈਸ਼ਰ ਲੋਡ ਟਿੱਪਰ ਬੇਕਾਬੂ ਹੋ ਖੜੇ੍ਹ ਟਿੱਪਰ ਦੇ ਪਿੱਛਿਓਾ ਵੱਜਣ ਨਾਲ ਕੈਸ਼ਰ ਲੋਡ ਟਿੱਪਰ ਦੇ ਪਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਐਲ. ਐਸ. ਐਸ. ਸੀ. ਕੰਪਨੀ ਦਾ ਕੈ੍ਰਸ਼ਰ ਲੋਡ ਟਿੱਪਰ ਐਚ. ਪੀ.72 ਸੀ 5021 ਜੋ ਕਿ ਜੇਜੋਂ ਵੱਲ ਲੋਡ ਕੇ ਮਾਹਿਲਪੁਰ ਵੱਲ ਨੂੰ ਆ ਰਿਹਾ ਸੀ ਪਰ ਜਦੋਂ ਉਹ ਮਾਹਿਲਪੁਰ 'ਚ ਦਾਖਲ ਹੋਣ ਲੱਗਾ ਤਾਂ ਬੇਕਾਬੂ ਹੋ ਕੇ ਉੱਥੇ ਪਹਿਲਾ ਹੀ ਖੜੇ੍ਹ ਲੋਡ ਟਿੱਪਰ ਨੂੰ ਪਿੱਛਿਓਾ ਟੱਕਰ ਮਾਰ ਦਿੱਤੀ ਜਿਸ ਨਾਲ ਟਿੱਪਰ ਐੱਚ. ਪੀ. 72 ਸੀ 5021 ਦੇ ਪਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਚਾਲਕ ਮੌਕੇ 'ਤੇ ਫ਼ਰਾਰ ਹੋ ਗਿਆ | ਸੜਕ ਦੇ ਵਿਚਕਾਰ ਇਹ ਘਟਨਾ ਵਾਪਰਨ ਨਾਲ ਆਵਾਜਾਈ 'ਚ ਵਿਘਨ ਪਿਆ | ਇਸ ਮੌਕੇ ਜੇ. ਸੀ. ਬੀ. ਮਸ਼ੀਨ ਨੇ ਪਹੁੰਚ ਕੇ ਟਿੱਪਰ ਦਾ ਕ੍ਰੈਸ਼ਰ ਟਰਾਲੀਆਂ 'ਚ ਲੱਦ ਕੇ ਰੋਡ ਸਾਫ਼ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਬਰੀ ਲਗਾਈਆਂ ਗੈਰ-ਵਿਦਿਅਕ ਡਿਊਟੀਆਂ ਦੇ ਵਿਰੋਧ 'ਚ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ 70 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ
Ad Position 24