19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਜਬਰੀ ਲਗਾਈਆਂ ਗੈਰ-ਵਿਦਿਅਕ ਡਿਊਟੀਆਂ ਦੇ ਵਿਰੋਧ 'ਚ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 15-06-2026
ਗੜ੍ਹਸ਼ੰਕਰ, 14 ਜੂਨ (ਧਾਲੀਵਾਲ)-ਡਰੱਗ ਕਮ ਸਮਾਜਿਕ, ਆਰਥਿਕ ਸੈਂਸਜ ਦੇ ਨਾਂਅ 'ਤੇ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਤੋਂ ਜਬਰੀ ਗੈਰ ਵਿੱਦਿਅਕ ਡਿਊਟੀਆਂ ਤੇ ਆਪਣੇ ਰਾਜਨੀਤਿਕ ਮੁਫ਼ਾਦਾਂ ਨੂੰ ਪੂਰਨ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਧੱਕੇ ਨਾਲ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਖ਼ਿਲਾਫ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਹਾਜ਼ਰੀ ਕੇਂਦਰ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਡੀ. ਟੀ. ਐੱਫ. ਦੇ ਸੂਬਾ ਆਗੂਆਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ ਤੇ ਵਿਨੇ ਕੁਮਾਰ ਨੇ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਅਖ਼ਬਾਰਾਂ ਰਾਹੀਂ ਤੇ ਹੋਰ ਸਾਧਨਾਂ ਰਾਹੀਂ ਇਸ ਸਰਵੇ ਲਈ ਸਵੈ ਇਛੁੱਕ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਲਈ ਇਸ਼ਤਿਹਾਰ ਦਿੱਤੇ ਗਏ ਹਨ, ਦੂਜੇ ਪਾਸੇ ਅਧਿਕਾਰੀਆਂ ਵਲੋਂ ਅਧਿਆਪਕਾਂ ਦੀਆਂ ਜਬਰੀ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਰਵੇ ਵਿਚ ਏ. ਆਈ. ਤਕਨੀਕ ਦੀ ਵਰਤੋਂ ਕਰਦੇ ਹੋਏ ਆਮ ਲੋਕਾਂ ਤੋਂ ਅਜਿਹੇ ਸਵਾਲ ਕੀਤੇ ਜਾਣੇ ਹਨ ਜਿਸ 'ਚ ਸਰਕਾਰ ਦੀਆਂ ਸਕੀਮਾਂ ਸੰਬੰਧੀ ਹੀ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਤੇ ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਸਰਕਾਰ ਨੂੰ ਹੋਰ ਕਿਹੜੇ ਕੰਮ ਕਰਨੇ ਚਾਹੀਦੇ ਹਨ | ਜਥੇਬੰਦੀਆਂ ਦੇ ਆਗੂਆਂ ਰੁਪਿੰਦਰ ਸਿੰਘ, ਇੰਦਰਜੀਤ ਕੌਰ, ਪਰਜਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਪਾਸੇ ਇਸ ਮਾਨ ਸਰਕਾਰ ਵਲੋਂ ਜਨਤਕ ਤੌਰ 'ਤੇ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਅਧਿਆਪਕ ਤੋਂ ਗੈਰ ਵਿਦਿਅਕ ਡਿਊਟੀ ਨਹੀਂ ਕਰਵਾਈ ਜਾਵੇਗੀ, ਅਧਿਆਪਕਾਂ ਨੂੰ ਪੜ੍ਹਾਈ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇਗਾ ਪਰ ਇਸ ਦੇ ਉਲਟ ਇਸ ਸਰਕਾਰ ਵਲੋਂ ਲਗਾਤਾਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਡਿਊਟੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ ਅਸਰ ਵੱਡੀ ਪੱਧਰ 'ਤੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਉੱਪਰ ਵੀ ਪਿਆ ਹੈ | ਇਸ ਮੌਕੇ ਤਹਿਸੀਲਦਾਰ ਮਨੀਸ਼ ਕੁਮਾਰ ਵਲੋਂ ਧਰਨੇ 'ਚ ਪਹੁੰਚੇ ਕੇ ਮੰਗ-ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿੱਤਾ ਕਿ ਅਧਿਆਪਕਾਂ ਦੀ ਮੰਗ ਐੱਸ. ਡੀ. ਐੱਮ. ਕੋਲ ਪਹੁੰਚਾ ਦਿੱਤੀ ਜਾਵੇਗੀ | ਇਸ ਮੌਕੇ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਵਿਰੋਧ 'ਚ ਫੈਸਲਾ ਲਿਆ ਅਧਿਆਪਕਾਂ ਦਾ ਇਕ ਮਾਸ ਡੈਪੂਟੇਸ਼ਨ ਲੈ ਕੇ ਐੱਮ. ਡੀ. ਐੱਮ. ਗੜ੍ਹਸ਼ੰਕਰ ਨਾਲ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਸੰਦੀਪ ਕੁਮਾਰ, ਪਰਦੀਪ ਸਿੰਘ, ਦਵਿੰਦਰ ਸਿੰਘ, ਸੁਭਾਸ਼ ਚੰਦਰ, ਕਮਲਜੀਤ ਸਿੰਘ, ਸੰਦੀਪ ਠਾਕੁਰ, ਮੁਰਾਦ ਹੁਸੈਨ, ਸਤਨਾਮ ਸਿੰਘ, ਮਨੀਸ਼ ਰਾਣਾ, ਸੰਜੀਵ ਕੁਮਾਰ, ਸੁਭਾਸ਼ ਕੁਮਾਰ, ਪ੍ਰਵੀਨ ਕੁਮਾਰ, ਹੁਸਨ ਲਾਲ, ਇੰਦਰਜੀਤ ਕੌਰ, ਪੂਨਮ ਕੁਮਾਰੀ, ਜਯੋਤਿਕਾ, ਮੈਡਮ ਭਾਰਤ ਜੋਤੀ, ਬਲਜਿੰਦਰ ਕੌਰ, ਅੰਸ਼ੂ ਰਾਣਾ, ਪਿ੍ਅੰਕਾ, ਊਸ਼ਾ ਰਾਣੀ, ਰਜਨੀ ਕੁਮਾਰੀ, ਪੁਸ਼ਪਿੰਦਰ ਕੌਰ, ਪੂਨਮ ਰਾਣੀ, ਕਵਿਤਾ ਅਗਵਾਨੀ, ਕਿਰਨ ਕੰਵਰ, ਮਮਤਾ ਰਾਣੀ, ਨਿਰਮਲ ਕੌਰ, ਜੋਤੀ ਲੂਬਾ ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੰਦ ਕੈਦੀ ਨੇ ਫੇਸ ਬੁੱਕ 'ਤੇ ਲਾਈਵ ਹੋ ਕੇ ਜੇਲ੍ਹ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਬੇਕਾਬੂ ਹੋਏ ਕ੍ਰੈਸ਼ਰ ਲੋਡ ਟਿੱਪਰ ਨੇ ਖੜ੍ਹੇ ਟਿੱਪਰ ਨੂੰ ਪਿੱਛਿਓਾ ਮਾਰੀ ਟੱਕਰ
Ad Position 24