ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੰਦ ਕੈਦੀ ਨੇ ਫੇਸ ਬੁੱਕ 'ਤੇ ਲਾਈਵ ਹੋ ਕੇ ਜੇਲ੍ਹ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਦੋਸ਼
ਵਾਇਰਲ ਹੋਈ ਵੀਡੀਓ 'ਚ ਬੋਲਦਾ ਮਨਪ੍ਰੀਤ ਸਿੰਘ ਮੰਨਾਂ | (ਸੱਜੇ) ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਬਾਹਰੀ ਦਿ੍ਸ਼ | ਤਸਵੀਰਾਂ : ਹਮਸ਼ਾਇਨ ਸਟੂਡੀਓ
<br/>
15-06-2026
ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਗੈਂਗਸਟਰ ਕੁਲਬੀਰ ਨਰੂਆਣਾ ਕਤਲ ਦੇ ਕਥਿਤ ਮੁੱਖ ਦੋਸ਼ੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾਂ ਜੋ ਹੁਸ਼ਿਆਰਪੁਰ ਕੇਂਦਰੀ ਜੇਲ੍ਹ 'ਚ ਬੰਦ ਹੈ, ਦੀ ਜੇਲ੍ਹ ਪ੍ਰਸ਼ਾਸਨ ਤੇ ਨਸ਼ਾ ਵਿਕਵਾਉਣ ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ | ਇਹ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਬਠਿੰਡਾ ਜ਼ਿਲੇ੍ਹ ਦੇ ਕਸਬੇ ਤਲਵੰਡੀ ਸਾਬੋ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਮੰਨਾਂ ਦੱਸਿਆ ਜਾ ਰਿਹਾ ਹੈ | ਆਪਣੇ ਫੇਸ ਬੁੱਕ ਅਕਾਊਾਟ ਤੋਂ ਲਾਈਵ ਹੋ ਕੇ ਮਨਪ੍ਰੀਤ ਮੰਨਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਜੇਲ੍ਹ 'ਚ ਨਸ਼ਾ ਸ਼ਰੇਆਮ ਵਿਕਦਾ ਹੈ ਅਤੇ ਨਸ਼ਾ ਨਾ ਵੇਚਣ 'ਤੇ ਉਨ੍ਹਾਂ ਵਲੋਂ ਮਾਰਕੁੱਟ ਕੀਤੀ ਜਾਂਦੀ ਹੈ | ਉਸ ਨੇ ਕਥਿਤ ਤੌਰ 'ਤੇ ਜੇਲ੍ਹ ਦੀ ਹੀ ਇਕ ਮਹਿਲਾ ਅਫ਼ਸਰ 'ਤੇ ਵੀ ਦੋਸ਼ ਲਗਾਇਆ ਕਿ ਉਹ ਨਸ਼ਾ ਵੇਚਣ ਨੂੰ ਮਜਬੂਰ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਮੰਨਾਂ 'ਤੇ ਸਿੱਧੂ ਮੂਸੇ ਵਾਲਾ ਕਤਲ ਕਾਂਡ 'ਚ ਵਰਤੀ ਗਈ ਗੱਡੀ ਮੁਹੱਈਆ ਕਰਵਾਉਣ ਦੇ ਦੋਸ਼ ਵੀ ਹਨ | ਇਸ ਸੰਬੰਧੀ ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਵਲੋਂ ਜੇਲ੍ਹ ਪ੍ਰਸ਼ਾਸਨ 'ਤੇ ਕਾਰਵਾਈ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ 'ਚ ਚਾਹੇ ਕੋਈ ਵੀ ਅਫ਼ਸਰ ਸ਼ਾਮਿਲ ਹੋਵੇ ਉਸ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ |