ਮਾਹਿਲਪੁਰ, 14 ਜੂਨ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ 1 ਪਾਠੀ ਸਿੰਘ ਨੂੰ ਦੂਸਰੇ ਪਾਠੀ ਸਿੰਘਾ ਤੋਂ ਤੰਗ ਪ੍ਰੇਸ਼ਾਨ ਤੇ ਮਾਰਨ ਦੇਣ ਦੀਆਂ ਧਮਕੀਆਂ ਮਿਲਣ ਉਪਰੰਤ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ 'ਚ 6 ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਪਿੰਡ ਰਸੂਲ ਪਨਾ ਥਾਣਾ ਗੋਲਾ ਜ਼ਿਲ੍ਹਾ ਲਖੀਮਪੁਰ ਖੀਰੀ ਸਟੇਟ ਯੂ. ਪੀ. ਹਾਲ ਵਾਸੀ ਪੱਦੀ ਸੂਰਾ ਸਿੰਘ ਥਾਣਾ ਮਾਹਿਲਪੁਰ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਉਹ ਗ੍ਰੰਥੀ ਸਿੰਘ ਹੈ ਗੁਰਦੁਆਰਾ ਸਾਹਿਬ 'ਚ ਪਾਠ ਕਰਨ ਦਾ ਕੰਮ ਕਰਦਾ ਹੈ | ਉਸ ਨੇ ਦੱਸਿਆ ਕਿ ਉਸ ਨੇ ਇਕ ਵਾਕਫ਼ਕਾਰ ਗ੍ਰੰਥੀ ਸਿੰਘ ਸਤਿੰਦਰ ਸਿੰਘ ਪੁੱਤਰ ਨੋ ਸਿੰਘ ਵਾਸੀ ਬਾਲਾ ਨਗਰ ਥਾਣਾ ਹਸਨਪੁਰ ਜ਼ਿਲ੍ਹਾ ਮੁਰਾਦਾਬਾਦ ਯੂ. ਪੀ. ਹਾਲ ਵਾਸੀ ਗੁਰਦੁਆਰਾ ਰਾਮਸਰ ਸਾਹਿਬ ਪੱਦੀ ਸੂਰਾ ਸਿੰਘ ਨੂੰ ਮੈਨੂੰ ਅਤੇ ਮੇਰੇ ਲੜਕੇ ਨੂੰ ਕਿਸੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਰਖਵਾਉਣ ਲਈ ਰਿਹਾ ਸੀ, ਜਿਸ ਨੇ ਕਰੀਬ 6 ਮਹੀਨਾ ਪਹਿਲਾ ਮੈਂ ਪੱਦੀ ਸੂਰਾ ਸਿੰਘ ਆਪਣੇ ਪਰਿਵਾਰ ਸਮੇਤ ਆ ਗਿਆ ਅਤੇ ਪਿੰਡ ਪੱਦੀ ਸੂਰਾ ਸਿੰਘ ਗੁਰਦੁਆਰਾ ਕੁਟੀਆ ਸਾਹਿਬ ਵਿਚ ਪਾਠ ਕਰਨ ਲੱਗ ਪਿਆ ਸੀ | ਉਸ ਨੇ ਦੱਸਿਆ ਕਿ ਮੇਰਾ ਲੜਕਾ ਜਸਪਾਲ ਸਿੰਘ ਉਮਰ ਕਰੀਬ 28 ਸਾਲ ਜੋ ਕਿ ਪਿੰਡ ਪੱਦੀ ਸੂਰਾ ਸਿੰਘ ਗੁਰਦੁਆਰਾ ਸਾਹਿਬ ਸੰਗਰਾ (ਨਜ਼ਦੀਕ ਪਿੰਡ ਕਿਤਨਾ ) ਵਿਚ ਪਾਠ ਕਰਦਾ ਸੀ ਤੇ ਆਪਣੀ ਪਤਨੀ ਲਵਪ੍ਰੀਤ ਕੌਰ ਸਮੇਤ ਗੁਰਦੁਆਰਾ ਸਾਹਿਬ ਵਿਚ ਹੀ ਰਹਿੰਦਾ ਸੀ | 9 ਜੂਨ ਨੂੰ ਮੇਰੇ ਲੜਕੇ ਜਸਪਾਲ ਸਿੰਘ ਕੋਲ ਸਾਡੇ ਪਿੰਡ ਦਾ ਸਤਿੰਦਰ ਸਿੰਘ ਉਕਤ, ਗ੍ਰੰਥੀ ਸਿੰਘ ਰਜਵੰਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਵਾਸ ਰਾਹੋ ਰੋਡ ਥਾਣਾ ਮੇਹਵਾਨ ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਪਿੰਡ ਬੋੜਾ, ਪਰਗਟ ਸਿੰਘ ਪੁੱਤਰ ਰੂੜ ਸਿੰਘ ਵਾਸੀ ਸਤਾਬਗੜ੍ਹ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਬੂਧਗੜ, ਗੁਰਜੰਟ ਸਿੰਘ ਪੁੱਤਰ ਕਿਰਪਾ ਸਿੰਘ ਵਾਸੀ ਸ਼ਤਾਗੜ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਤੇ ਤਸਵੀਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਲੱਖੋਵਾਲ ਖ਼ੁਰਦ ਥਾਣਾ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ, ਮੇਹਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਕੰਦਰਪੁਰ ਥਾਣਾ ਮਾਛੀਵਾੜਾ ਸਾਹਿਬ ਲੁਧਿਆਣਾ ਹਾਲ ਵਾਸੀ ਗੁਰਦੁਆਰਾ ਸਾਹਿਬ ਜਾਇਦਾ ਅਜੀਤ ਸਿੰਘ ਨਗਰ ਹੁਸ਼ਿਆਰਪੁਰ ਅਤੇ ਸਮੇਤ 3/4 ਹੋਰ ਨਾਮਾਲੂਮ ਗ੍ਰੰਥੀ ਸਿੰਘ ਨੂੰ ਨਾਲ ਲੈ ਕੇ ਆਇਆ ਤੇ ਮੇਰੇ ਲੜਕੇ ਜਸਪਾਲ ਸਿੰਘ ਨੂੰ ਕਹਿਣ ਲੱਗਾ ਕਿ ਤੁਸੀਂ ਪਿਓ ਪੁੱਤਰ ਇਸ ਇਲਾਕੇ 'ਚ ਜਿੰਨੇ ਵੀ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਦੇ ਹੋ ਉਨ੍ਹਾਂ 'ਚੋਂ ਸਾਡੇ ਗ੍ਰੰਥੀ ਸਿੰਘ ਦਾ ਹਿੱਸਾ ਬਣਦਾ ਹੈ | ਉਸ ਨੇ ਹਿੱਸਾ ਦੇਣ ਤੋਂ ਜਦੋਂ ਮੇਰੇ ਲੜਕੇ ਨੇ ਇਨਕਾਰ ਤਾਂ ਉਕਤ ਸਾਰਿਆ ਨੇ ਮੇਰੇ ਲੜਕੇ ਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਤੇ ਤੈਨੂੰ ਚੰਗੀ ਤਰ੍ਹਾਂ ਪਾਠ ਵੀ ਨਹੀਂ ਕਰਨਾ ਆਉਂਦਾ ਤੇ ਮੇਰੇ ਲੜਕੇ ਕੋਲੋਂ ਉਨ੍ਹਾਂ ਨੇ ਪਾਠ ਕਰਵਾ ਕੇ ਵੀ ਦੇਖਿਆਂ ਅਤੇ ਇਹ ਸਾਰੀ ਗੱਲ ਹੋਣ ਤੋਂ ਬਾਅਦ ਇਨ੍ਹਾਂ ਨੇ ਮੇਰੇ ਲੜਕੇ ਨੂੰ ਮਾਰ ਦੇਣ ਦੀਆ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮੇਰੇ ਲੜਕੇ ਜਸਪਾਲ ਸਿੰਘ ਨੇ 12 ਜੂਨ ਦੀ ਸ਼ਾਮ ਵਕਤ ਕਰੀਬ 07-00 ਪੀ. ਐਮ. ਮੇਰੇ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਜਿਸ 'ਤੇ ਥਾਣਾ ਮਾਹਿਲਪੁਰ ਵਲੋਂ ਮੁਕੱਦਮਾ ਦਰਜ ਕਰਕੇ 6 ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਮਿ੍ਤਕ ਜਸਪਾਲ ਸਿੰਘ ਦੀ ਫਾਈਲ ਫ਼ੋਟੋ