19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੜਕ ਦੀ ਖਸਤਾ ਹਾਲਤ ਦੇ ਵਿਰੋਧ 'ਚ ਧੀਮਾਨ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 15-06-2026
ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਪਿੰਡ ਭਾਣਾ ਵਿਖੇ ਪਿੰਡ ਨੂੰ ਜਾਣ ਵਾਲੀ ਖਖੜੀਆਂ ਹੋਈ ਤੇ ਪਿੰਡ ਦੀ ਫਿਰਨੀ ਦੀ ਖਸਤਾ ਵਾਲੇ ਲੋਕਾਂ ਦੀ ਮੁਸ਼ਿਕਲਾਂ ਪੰਚ ਹਰਮੇਸ਼ ਲਾਲ ਦੀ ਅਗਵਾਈ ਸੁਣੀਆਂ ਤੇ ਪੰਜਾਬ ਸਰਕਾਰ ਵਲੋਂ ਮੁਸ਼ਿਕਲਾਂ ਨੂੰ ਹੱਲ ਕਰਨ ਵੱਲ ਨਾ ਧਿਆਨ ਦੇਣ ਨੂੰ ਲੈ ਕੇ ਮੁਜਾਹਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਪਿੰਡ ਵਿਚ ਕੁਝ ਗਲੀਆਂ 'ਚ ਸੀਵਰੇਜ ਦੀ ਰਿਪੇਅਰ ਪੈਸਿਆਂ ਦੀ ਕਮੀ ਕਾਰਨ ਕੰਮ ਅੱਧਵਾਟੇ ਲਟਕੇ ਪਏ ਹਨ | ਜਿਹੜੀ ਫਿਰਨੀ ਪੁਟੀ ਗਈ ਹੈ, ਉਥੋਂ ਉੱਡਦੀ ਮਿੱਟੀ ਧੂੜ ਆਸ-ਪਾਸ ਲੋਕਾਂ ਦੇ ਘਰਾਂ ਵਿਚ ਵੀ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੀ ਫਿਰਨੀ 'ਤੇ ਲੋਕ ਵਿਖਾਵਾ ਕਰਨ ਲਈ ਜ਼ਿਲ੍ਹਾ ਪ੍ਰੀਸ਼ਦ ਦੀਆਂ 2025 ਦੀਆਂ ਚੋਣਾ ਤੋਂ ਪਹਿਲਾਂ ਦਾ ਪੱਥਰ ਸੁੱਟਿਆ ਗਿਆ ਸੀ ਤਾਂ ਕਿ ਲੋਕ ਵੋਟਾਂ ਪਾ ਦੇਣ ਤੇ ਮੁੜ ਕਿਸੇ ਨੇ ਜਿਤਣ ਤੋਂ ਬਾਅਦ ਕੋਈ ਬਾਤ ਵੀ ਨਹੀਂ ਪੁੱਛੀ | ਉਨ੍ਹਾਂ ਕਿਹਾ ਕਿ ਵਿਕਾਸ ਕੇਵਲ ਗੱਲਾਂ ਨਾਲ ਨਹੀਂ ਬਲਕਿ ਗ੍ਰਾਂਟਾ ਤੇ ਕੰਮਾਂ ਨਾਲ ਹੁੰਦਾ ਹੈ | ਧੀਮਾਨ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਭਾਣਾ ਪਿੰਡ ਨੂੰ ਕੰਮ ਪੂਰੇ ਕਰਨ ਲਈ ਤੁਰੰਤ ਗ੍ਰਾਂਟ ਜਾਰੀ ਕੀਤੀ ਜਾਵੇ | ਇਸ ਮੌਕੇ ਹਰਮਿੰਦਰ ਸਿੰਘ, ਨਿਰਮਲ ਸਿੰਘ (ਪੰਚ), ਕਰਨ ਸਿੰਘ, ਪਰਮਜੀਤ ਸਿੰਘ, ਰਾਜਵੀਰ ਕੌਰ, ਹਰਲੀਨ ਕੌਰ ਤੇ ਲੱਖੀਵਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਅਨੇਕਾਂ ਮਹਾਂਰਥੀ ਪੈਦਾ ਕੀਤੇ-ਅਨੁਰਾਗ ਠਾਕੁਰ ਅਗਲੀ ਖ਼ਬਰ ਮਾਰ ਦੇਣ ਦੀਆ ਧਮਕੀਆਂ ਤੋਂ ਪ੍ਰੇਸ਼ਾਨ ਪਾਠੀ ਸਿੰਘ ਵਲੋਂ ਖ਼ੁਦਕੁਸ਼ੀ
Ad Position 24