19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਅਨੇਕਾਂ ਮਹਾਂਰਥੀ ਪੈਦਾ ਕੀਤੇ-ਅਨੁਰਾਗ ਠਾਕੁਰ

Ad Position 21
No active advertisement
ਅਜੀਤ ਡੈਸਕ 15-06-2026
ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦਾ ਸੌ ਸਾਲਾ ਸਥਾਪਨਾ ਦਿਵਸ ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਸਕੱਤਰ ਆਰ. ਐਮ. ਭੱਲਾ ਦੇ ਦਿਸ਼ਾ ਨਿਰਦੇਸ਼ਾ ਤੇ ਕਾਲਜ ਪਿ੍ੰ. ਪ੍ਰੋ. ਡਾ. ਵਿਨੈ ਕੁਮਾਰ ਦੀ ਅਗਵਾਈ 'ਚ ਕਾਲਜ ਕੈਂਪਸ ਵਿਚ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਲੋਕ ਸਭਾ ਸੰਸਦ ਮੈਂਬਰ ਹਮੀਰਪੁਰ ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਮੁੱਖ ਮਹਿਮਾਨ ਤੇ ਇੰਦਰਪਾਲ ਸਿੰਘ ਧੰਨਾ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਸਰਕਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਪਹੁੰਚਣ 'ਤੇ ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ, ਸਕੱਤਰ, ਕਾਲਜ ਪਿ੍ੰਸੀਪਲ ਤੇ ਸਮੁੱਚੀ ਮੈਨੇਜਿੰਗ ਕਮੇਟੀ ਵਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵਲੋਂ ਕਾਲਜ 'ਚ ਬਣ ਰਹੇ ਨਵੇਂ ਸ਼ਤਾਬਦੀ ਬਲਾਕ ਦਾ ਉਦਘਾਟਨ ਕੀਤਾ | ਉਪਰੰਤ ਕਾਲਜ ਆਡੀਟੋਰੀਅਮ 'ਚ ਹੋਏ ਸ਼ਾਨਦਾਰ ਸਮਾਗਮ ਵਿਚ ਬੋਲਦਿਆਂ ਡਾ. ਅਨੂਪ ਕੁਮਾਰ ਨੇ ਜਿਥੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਉਥੇ ਕਾਲਜ ਦੇ ਸੌ ਸਾਲਾਂ ਇਤਿਹਾਸ ਨੂੰ ਯਾਦ ਕੀਤਾ | ਮੁੱਖ ਮਹਿਮਾਨ ਤੇ ਬਾਕੀ ਮਹਿਮਾਨਾਂ ਵਲੋਂ ਕਾਲਜ ਮੈਗਜ਼ੀਨ ਆਰੀਆ ਕੁਮਾਰ ਰਿਲੀਜ਼ ਕੀਤਾ | ਇਸ ਮੌਕੇ ਮੁੱਖ ਮਹਿਮਾਨ ਅਨੁਰਾਗ ਠਾਕੁਰ ਨੇ ਕਾਲਜ ਦੇ ਸੌ ਸਾਲ ਪੂਰੇ ਕਰਨ 'ਤੇ ਸਮੁੱਚੀ ਮੈਨੇਜਮੈਂਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਿਆ ਦੇ ਖੇਤਰ ਵਿਚ ਜਦੋਂ ਸਰਕਾਰਾਂ ਵੀ ਕੁਝ ਨਹੀਂ ਸੀ ਕਰ ਰਹੀਆਂ ਉਸ ਵੇਲੇ ਭਾਰਤੀ ਸੰਸਕਿ੍ਤੀ ਅਤੇ ਆਧੁਨਿਕਤਾ ਦਾ ਸੁਮੇਲ ਕਰਦਿਆਂ ਕੁਝ ਲੋਕਾਂ ਨੇ ਇਸ ਕਾਲਜ ਦੀ ਨੀਂਹ ਰੱਖੀ, ਜਿਸ ਨੇ ਵੱਡੇ ਵੱਡੇ ਮਹਾਂਰਥੀ ਪੈਦਾ ਕੀਤੇ | ਇਸ ਕਾਲਜ 'ਚ ਵਿਦਿਆਰਥੀ ਸਿਰਫ਼ ਡਿਗਰੀ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਨੈਤਿਕ ਸਿੱਖਿਆ ਵੀ ਹਾਸਿਲ ਕਰਦੇ ਹਨ | ਅੱਜ ਤੋਂ ਸੌ ਸਾਲ ਪਹਿਲਾਂ ਦੀ ਸਿੱਖਿਆ ਤੇ ਅੱਜ ਦੀ ਸਿੱਖਿਆ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਇਸ ਵਿਚ ਤਾਲਮੇਲ ਬਿਠਾਉਣਾ ਹੀ ਮੁੱਖ ਚੁਣੌਤੀ ਹੈ | ਇਸ ਮੌਕੇ ਇੰਦਰਪਾਲ ਸਿੰਘ ਧੰਨਾ ਨੇ ਕਿਹਾ ਕਿ ਦਸ ਦਹਾਕੇ ਦਾ ਸਫਰ ਤਹਿ ਕਰਨਾ ਛੋਟੀ ਗੱਲ ਨਹੀਂ, ਜੇਕਰ ਹੁਸ਼ਿਆਰਪੁਰ ਦੀ ਸਾਖਰਤਾ ਦਰ ਸਮੁੱਚੇ ਦੇਸ਼ ਵਿਚ ਮੋਹਰੀ ਹੈ ਤਾਂ ਉਸ ਵਿਚ ਇਸ ਸੰਸਥਾ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਹੋਰ ਵਿਸ਼ੇਸ਼ ਮਹਿਮਾਨਾਂ ਵਿਚ ਅਵਿਨਾਸ਼ ਰਾਏ ਖੰਨਾ, ਤੀਕਸ਼ਨ ਸੂਦ, ਡਾ. ਅਰਵਿੰਦ, ਵਾਈ. ਪੀ. ਜੋਸ਼ੀ, ਡਾ. ਜਸਵੀਰਾ ਅਨੂਪ ਮਿਨਹਾਸ, ਡਾ. ਸੀ. ਬੀ. ਅਰੋੜਾ ਤੇ ਵੱਖ-ਵੱਖ ਡੀ. ਏ. ਵੀ. ਸੰਸਥਾਵਾਂ ਦੇ ਪਿ੍ੰਸੀਪਲ ਤੇ ਸਟਾਫ਼ ਵੱਡੀ ਗਿਣਤੀ 'ਚ ਹਾਜ਼ਰ ਸਨ | ਇਸ ਮੌਕੇ ਪਿ੍ੰ. ਡਾ. ਵਿਧੀ ਭੱਲਾ, ਪਿ੍ੰ. ਆਸਾਪੁਰ ਸਿੰਘ, ਪਿੰ੍ਰ. ਸੀਮਾ ਸ਼ਰਮਾ, ਪਿ੍ੰ. ਡਾ. ਪਲਵਿੰਦਰ ਸਿੰਘ, ਪਿ੍ੰ. ਡਾ. ਰਾਜੀਵ ਸ਼ਰਮਾ, ਪਿ੍ੰ. ਚੰਦਰ ਸ਼ੇਖਰ, ਕਾਰਜਕਾਰੀ ਪਿ੍ੰ. ਪ੍ਰਸ਼ਾਤ ਸੇਠੀ, ਗੁਰਵਿੰਦਰ ਸਿੰਘ ਪਾਬਲਾ ਨੂੰ ਉਨ੍ਹਾਂ ਦੇ ਸਮਾਜਿਕ ਯੋਗਦਾਨ ਲਈ ਸਨਮਾਨਿਤ ਕੀਤਾ | ਅੰਤ 'ਚ ਕਾਲਜ ਪਿ੍ੰ. ਡਾ. ਵਿਨੈ ਕੁਮਾਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਮੰਚ ਸੰਚਾਲਨ ਡਾ. ਅਨੂ ਸੈਣੀ ਦੁਆਰਾ ਬਾਖੂਬੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈ. ਵਿਖੇ ਦਾਖ਼ਲਾ ਸ਼ੁਰੂ-ਪਿ੍ੰਸੀਪਲ ਹਰਵਿੰਦਰ ਹੈਪੀ ਅਗਲੀ ਖ਼ਬਰ ਸੜਕ ਦੀ ਖਸਤਾ ਹਾਲਤ ਦੇ ਵਿਰੋਧ 'ਚ ਧੀਮਾਨ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ
Ad Position 24