ਅੱਡਾ ਸਰਾਂ, 14 ਜੂਨ (ਮਸੀਤੀ)-ਗੁਰਦੁਆਰਾ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ ਪਿੰਡ ਕੰਧਾਲਾ ਜੱਟਾਂ ਵਿਖੇ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਤੋਂ 18 ਜੂਨ ਤੱਕ ਮਨਾਇਆ ਜਾਵੇਗਾ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ ਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 18 ਜੂਨ ਨੂੰ ਠੀਕ ਸਵੇਰੇ 11 ਵਜੇ ਪੈਣਗੇ | ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਰਤਨ ਦਰਬਾਰ ਸਜਾਏ ਜਾਣਗੇ | ਜਿਸ 'ਚ ਕਾਕਾ ਮਨਰਾਜ ਸਿੰਘ ਧਾਲੀਵਾਲ ਤੇ ਕਾਕਾ ਸਾਹਿਜਪਾਲ ਸਿੰਘ ਧਾਲੀਵਾਲ ਦਾ ਕੀਰਤਨੀ ਜਥਾ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |