ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਦਾਣਾ ਮੰਡੀ ਵਿਖੇ ਬੇਗਮਪੁਰਾ ਪੰਥਕ 'ਚ ਸ਼ਾਮਿਲ ਹੋਣ ਲਈ ਹੁਸ਼ਿਆਰਪੁਰ ਤੋਂ ਇਕ ਵੱਡਾ ਜਥਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਦੀ ਅਗਵਾਈ 'ਚ ਰਵਾਨਾ ਹੋਇਆ | ਇਸ ਮੌਕੇ ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ ਖੁਣ ਖੁਣ ਤੇ ਸੰਦੀਪ ਸਿੰਘ ਖ਼ਾਲਸਾ ਟਾਂਡਾ ਨੇ ਕਿਹਾ ਕਿ ਅੱਜ ਦਾ ਇਤਿਹਾਸਿਕ ਇਕੱਠ ਸਮਾਜ 'ਚ ਵੱਡੀ ਤਬਦੀਲੀ ਲਿਆਏਗਾ ਤੇ ਟੁੱਟ ਰਹੀਆਂ ਸਾਂਝਾ ਨੂੰ ਮੁੜ ਗੰਢਣਾ ਇਕ ਮਾਨਵਤਾ ਵਾਦੀ ਅਤੇ ਸਰਬੱਤ ਦੇ ਭਲੇ ਦਾ ਕਾਰਜ ਹੈ ਇਸ 'ਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ | ਇਸ ਸਮੇਂ ਹਰਪ੍ਰੀਤ ਸਿੰਘ ਲਾਲੀ ਪੰਡੋਰੀ ਖਜੂਰ, ਅਕਬਰ ਸਿੰਘ ਬੁਰੇ ਜੱਟਾਂ, ਸੁਖਜਿੰਦਰ ਸਿੰਘ ਸਾਬੀ, ਇੰਦਰਜੀਤ ਸਿੰਘ ਬੱਸੀ ਮਰੂਫ, ਲੰਬੜਦਾਰ ਮਨਜੀਤ ਸਿੰਘ, ਸੁਖਦੇਵ ਸਿੰਘ ਖੁਣਖੁਣ, ਹਰਭਜਨ ਸਿੰਘ ਜੌਹਲ, ਅਵਤਾਰ ਸਿੰਘ ਝੰਗੜ, ਬਘੇਲ ਸਿੰਘ ਟਾਂਡਾ, ਗੁਰਨਾਮ ਸਿੰਘ ਫੱਤਣ ਚੱਕ, ਸੁਖਦੇਵ ਸਿੰਘ ਮਿਰਚਾਂ ਵਾਲੇ, ਸੰਤੋਖ ਸਿੰਘ ਡਾਲੋਵਾਲ, ਨਿਹੰਗ ਸੁਰਜਣ ਸਿੰਘ, ਜਸਬੀਰ ਸਿੰਘ ਚੱਕੋਵਾਲ, ਸੁਖਦੇਵ ਸਿੰਘ ਕਾਹਰੀ, ਚਰਨ ਬਰਿੰਦਰ ਸਿੰਘ, ਸਤਨਾਮ ਸਿੰਘ ਧਾਮੀਆਂ, ਗੁਰਪ੍ਰੀਤ ਸਿੰਘ ਲਾਡੀ, ਰਤਨ ਸਿੰਘ ਟਾਂਡਾ ਚੂੜੀਆਂ, ਬਚਨ ਸਿੰਘ ਟਾਂਡਾ ਚੂੜੀਆਂ, ਅਮਰਜੀਤ ਸਿੰਘ ਗੋਕਲ ਨਗਰ, ਪਰਮਜੀਤ ਸਿੰਘ ਮਿੰਟੂ, ਅਮਨਦੀਪ ਸਿੰਘ ਮੋਨਾ ਕਲਾਂ, ਸੁਰਿੰਦਰ ਸਿੰਘ ਨਸਰਾਲਾ, ਲਾਭ ਸਿੰਘ ਨਸਰਾਲਾ, ਮਦਨ ਸਿੰਘ ਆਦਿ ਹਾਜ਼ਰ ਸਨ |