18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਟੋਲੀ ਨਿਵਾਸੀਆਂ ਨੂੰ ਵਿਧਾਇਕ ਘੁੰਮਣ ਵਲੋਂ ਇਕ ਵੱਡੀ ਸੌਗ਼ਾਤ 55 ਲੱਖ ਰੁਪਏ ਨਾਲ ਬਣਨ ਵਾਲੇ ਹੈਲਥ ਵੈਲਨੈਸ ਸੈਂਟਰ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 15-06-2026
ਰਾਮਗੜ੍ਹ ਸੀਕਰੀ, 14 ਜੂਨ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਭਟੋਲੀ ਨਿਵਾਸੀਆਂ ਨੂੰ ਇਕ ਵੱਡਾ ਤੋਹਫ਼ਾ ਦਿੰਦਿਆਂ ਵਿਧਾਇਕ ਘੁੰਮਣ ਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ 55 ਲੱਖ ਰੁਪਏ ਦੀ ਲਾਗਤ ਨਾਲ ਪਿੰਡ 'ਚ ਬਣਨ ਵਾਲੇ ਹੈਲਥ ਵੈਲਨੈਸ ਸੈਂਟਰ ਦਾ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਦਿਸ਼ਾ 'ਚ ਇਕ ਵੱਡਾ ਉਪਰਾਲਾ ਕੀਤਾ ਹੈ | ਇਸ ਤੋਂ ਪਹਿਲਾਂ ਪਿੰਡ ਪਹੁੰਚਣ ਤੇ ਸਰਪੰਚ ਰਮਨ ਜੀਤ ਦੀ ਅਗਵਾਈ ਵਿਚ ਸਮੂਹ ਪੰਚ ਅਤੇ ਪਿੰਡ ਵਾਸੀਆਂ ਵਲੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਤੇ ਵਿਧਾਇਕ ਘੁੰਮਣ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਡਾ. ਸ਼ਿਵ ਦੱਤ, ਵਕੀਲ ਬਟਵਾੜਾ, ਸਰਪੰਚ ਵਿਨੋਦ ਸ਼ਰਮਾ, ਸਰਪੰਚ ਮਹਿਮਾ ਸੰਧਾਣੀ, ਸਰਪੰਚ ਧਰਮਵੀਰ, ਜੋਗੀ ਭੋਲ ਕਲੋਤਾ, ਅਮਿਤ ਰਾਣਾ, ਨਵਜੀਵਨ ਪਟਿਆਲ, ਸਰਪੰਚ ਸੁਮਨਲਤਾ, ਸੁਮਨ ਰਾਜਪੂਤ, ਆਸ਼ੂ ਅਰੋੜਾ ਤੋਂ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ | ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਨੇ ਸੰਬੰਧਿਤ ਕਰਦਿਆਂ ਵਿਧਾਇਕ ਘੁੰਮਣ ਵਲੋਂ ਹਲਕੇ ਦੀ ਨੁਹਾਰ ਬਦਲਣ ਲਈ ਵਿਧਾਇਕ ਵਲੋਂ ਕੀਤੇ ਉੱਦਮਾਂ ਲਈ ਜ਼ੋਰਦਾਰ ਤਾਰੀਫ਼ ਕਰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਲੋਕ ਵਿਧਾਇਕ ਘੁੰਮਣ ਦੇ ਹੱਕ 'ਚ ਵੱਡਾ ਫ਼ਤਵਾ ਦੇ ਕੇ ਮੁੜ ਵਿਧਾਇਕ ਬਣਾਉਣਗੇ | ਇਸ ਤੋਂ ਪਹਿਲਾਂ ਵਿਧਾਇਕ ਘੁੰਮਣ ਨੇ ਹਾਜ਼ਰੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਰਕਾਰ ਨੇ ਹਲਕੇ ਵਿਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਹਿਤ ਵੱਡੇ ਉਪਰਾਲੇ ਕੀਤੇ ਹਨ | ਇਸ ਮੌਕੇ ਪਾਰਟੀ ਆਗੂ ਡਾ. ਸ਼ਿਵ ਦੱਤ ਭਟੇੜ ਨੇ ਸੰਬੋਧਿਤ ਕਰਦਿਆਂ ਵਿਧਾਇਕ ਘੁੰਮਣ ਵਲੋਂ ਇਲਾਕੇ ਦੇ ਵਿਕਾਸ ਲਈ ਕਰਵਾਏ ਜਾ ਰਹੇ ਉਪਰਾਲਿਆਂ ਦੀ ਜ਼ੋਰਦਾਰ ਤਾਰੀਫ਼ ਕਰਦਿਆਂ ਆਸ ਪ੍ਰਗਟਾਈ ਕਿ ਦੂਜੇ ਦੀ ਜਨਤਾ ਮੁੜ ਵਿਧਾਇਕ ਘੁੰਮਣ ਨੂੰ ਵਿਧਾਇਕ ਬਣਾਉਣ ਲਈ ਉਤਸੁਕ ਹੈ | ਇਸ ਮੌਕੇ ਘੁੰਮਣ ਨੇ ਪਿੰਡ ਦੇ ਵਿਕਾਸ ਲਈ ਹੋਰ ਲੋੜੀਂਦੇ ਫ਼ੰਡ ਦੇਣ ਦੀ ਵੀ ਘੋਸ਼ਣਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦਾ ਵੱਡਾ ਜਥਾ 'ਬੇਗਮਪੁਰਾ ਪੰਥਕ ਇਕੱਠ 'ਚ ਹੋਇਆ ਸ਼ਾਮਿਲ
Ad Position 24