ਟਾਂਡਾ ਉੜਮੁੜ, 14 ਜੂਨ (ਦੀਪਕ ਬਹਿਲ)-ਟਾਂਡਾ ਦੇ ਪਿੰਡ ਅਵਾਨ ਘੋੜੇ ਸ਼ਾਹ ਵਿਖੇ ਇਕ ਪ੍ਰਵਾਸੀ ਮਜ਼ਦੂਰ ਦਾ ਰਹੱਸਮਈ ਹਾਲਤ ਚਿ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਥਾਣਾ ਟਾਂਡਾ ਦੇ ਮੁਖੀ ਇਸ ਵਕਤ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਏ. ਐਸ. ਆਈ. ਰਾਜਵਿੰਦਰ ਸਿੰਘ ਦੀ ਪੁਲਿਸ ਟੀਮ ਵਲੋਂ ਪਿੰਡ ਅਵਾਨ ਘੋੜੇ ਸ਼ਾਹ ਸਰਕਾਰੀ ਸਕੂਲ 'ਚੋਂ ਪ੍ਰਵਾਸੀ ਮਜ਼ਦੂਰ ਦੀ ਲਾਸ਼ ਰਹੱਸਮਈ ਹਾਲਾਤਾਂ 'ਚ ਮਿਲੀ ਹੈ, ਜਿਸ ਦੀ ਪਹਿਚਾਣ ਪਰਦੇਸੀ ਵਾਸੀ ਯੂ. ਪੀ. ਵਜੋਂ ਹੋਈ ਹੈ | ਉਨ੍ਹਾਂ ਹੋਰ ਦੱਸਿਆ ਕਿ ਉਸ ਦੀ ਘਰਵਾਲੀ ਆਪਣੇ ਪਿੰਡ ਗਈ ਹੋਈ ਹੈ ਸਮੁੱਚੀ ਜਾਣਕਾਰੀ ਜਾਂ ਬਿਆਨ ਉਸ ਵਲੋਂ ਦਿੱਤੇ ਜਾਣ ਉਪਰੰਤ ਕਾਰਵਾਈ ਕੀਤੀ ਜਾਵੇਗੀ |