ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਪਿੰਡ ਅੱਜੋਵਾਲ ਦੇ ਮੁਹੱਲਾ ਪ੍ਰੀਤ ਨਗਰ 'ਚ ਗਰੀਬ ਪਰਿਵਾਰ ਨਾਲ ਸੰਬੰਧਿਤ ਮਿਹਨਤੀ ਤੇ ਹੋਣਹਾਰ ਨੌਜਵਾਨ ਰਾਜ ਸਿੰਘ ਪੱੁਤਰ ਪਵਨ ਕੁਮਾਰ, ਜੋ ਭਾਰਤੀ ਫ਼ੌਜ 'ਚ ਅਗਨੀਵੀਰ ਵਜੋਂ ਭਰਤੀ ਹੋਇਆ | ਆਪਣੀ ਟਰੇਨਿੰਗ ਪੂਰੀ ਕਰਨ ਉਪਰੰਤ ਛੁੱਟੀ ਆਏ ਫ਼ੌਜੀ ਰਾਜ ਸਿੰਘ ਨੂੰ ਇਲਾਕਾ ਵਾਸੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ: ਬਹਾਦਰ ਸਿੰਘ ਸੁਨੇਤ ਦੱਸਿਆ ਕਿ ਘਰਾਂ ਦੀਆਂ ਮਜਬੂਰੀਆਂ ਕਾਰਨ ਇਸ ਪਛੜੇ ਇਲਾਕੇ ਦੇ ਬੱਚੇ ਆਪਣੀ ਪੜ੍ਹਾਈ 'ਚ ਛੱਡ ਕੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੰਦੇ ਹਨ | ਇਸ ਇਲਾਕੇ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਵਾਉਣ ਲਈ ਇਨ੍ਹਾਂ ਦੇ ਘਰ ਘਰ ਜਾ ਕੇ ਹੋਣਹਾਰ ਬੱਚਿਆਂ ਨੂੰ ਆਪਣੀ ਵਿਦਿਆ ਪੂਰੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਸਥਾਨਾਂ 'ਤੇ ਰੋਜ਼ਗਾਰ ਲੱਭਣ ਲਈ ਵੀ ਮਦਦ ਕੀਤੀ ਜਾ ਰਹੀ ਹੈ | ਇਸ ਮੌਕੇ ਭਾਰਤੀ ਫ਼ੌਜ ਦੇ ਰਿਟਾ: ਜਨਰਲ ਜਸਬੀਰ ਸਿੰਘ ਢਿੱਲੋਂ, ਕਰਨਲ ਮਲੂਕ ਸਿੰਘ, ਕਰਨਲ ਰਘਬੀਰ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਪਿ੍ੰਸੀਪਲ ਰਚਨਾ ਕੌਰ, ਪ੍ਰਵੀਨ ਕੁਮਾਰ, ਗੁਰਸ਼ਰਨ ਕੌਰ ਢਿੱਲੋਂ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ ਪਰਹਾਰ, ਅਮਰ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |