15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਿਵਲ ਹਸਪਤਾਲ ਦਸੂਹਾ ਵਿਖੇ ਮਾਂ ਅਤੇ ਨਵਜਾਤ ਦੀ ਸੁਰੱਖਿਆ ਸੰਬੰਧੀ ਜਾਗਰੂਕਤਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 15-06-2026
ਦਸੂਹਾ, 14 ਜੂਨ (ਭੁੱਲਰ)- ਸਿਵਲ ਹਸਪਤਾਲ ਦਸੂਹਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਮਾਂ ਅਤੇ ਨਵਜਾਤ ਦੀ ਸੁਰੱਖਿਆ ਲਈ 10 ਸਾਲ ਪੂਰੇ ਹੋਣ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਮਾਂ ਅਤੇ ਨਵਜਾਤ ਦੀ ਸੁਰੱਖਿਆ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਿਤਵ ਅਭਿਆਨ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਾਈ ਰਿਸਕ ਪ੍ਰੈਗਨਟ ਵੁਮੈਨ ਦੀ ਭਾਲ ਕਰਕੇ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਫ਼ਰੀ ਸਪੈਸ਼ਲ ਸੇਵਾਵਾਂ ਪ੍ਰਦਾਨ ਕਰਨਾ ਜਿਵੇਂ ਅਲਟਰਾਸਾਉਂਡ, ਹਾਈ ਰਿਸਕ ਪ੍ਰੇਗਨੈਂਟ ਵੁਮੈਨ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਦੀ ਦੇਖ ਰੇਖ ਕਰਨੀ, ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਵਿਅਕਤੀਗਤ ਨਿਗਰਾਨੀ ਅਤੇ ਨਿਯਮਿਤ ਫਾਲੋ-ਅੱਪ ਕਰਦੇ ਹੋਏ ਸੁਰੱਖਿਅਤ ਜਣੇਪੇ ਤੱਕ ਦੇਖਭਾਲ ਯਕੀਨੀ ਬਣਾਉਣਾ, ਪੀ.ਐਮ.ਐੱਸ.ਐਮ.ਏ. ਸੈਸ਼ਨ ਵਿਚ ਸ਼ਾਮਿਲ ਹੋਣ ਲਈ ਗਰਭਵਤੀ ਮਹਿਲਾਵਾਂ ਨੂੰ ਆਵਾਜਾਈ ਭੱਤਾ/ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕਰਨਾ, ਸੁਰੱਖਿਅਤ ਡਿਲਿਵਰੀ ਲਈ ਗਰਭਵਤੀ ਮਹਿਲਾ ਦਾ ਨਜ਼ਦੀਕੀ ਹਸਪਤਾਲ ਨਾਲ ਰਜਿਸਟਰੇਸ਼ਨ / ਸੰਪਰਕ ਸਥਾਪਿਤ ਕਰਨਾ ਤਾਂ ਜੋ ਲੋੜ ਪੈਣ 'ਤੇ ਤੁਰੰਤ ਮਾਹਿਰ ਸਿਹਤ ਸੇਵਾਵਾਂ ਮਿਲ ਸਕਣ, ਖ਼ੂਨ ਅਤੇ ਪਿਸ਼ਾਬ ਨਾਲ ਸੰਬੰਧਿਤ ਲੋੜੀਂਦੀਆਂ ਸਾਰੀਆਂ ਮੈਡੀਕਲ ਜਾਂਚਾਂ ਕਰਵਾਉਣਾ, ਗਰਭਵਤੀ ਮਹਿਲਾਵਾਂ ਨੂੰ ਖ਼ੂਨ ਦੀ ਕਮੀ ਤੋਂ ਬਚਾਅ ਲਈ ਆਇਰਨ-ਫੋਲਿਕ ਐਸਿਡ ਗੋਲੀਆਂ, ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਗੋਲੀਆਂ ਅਤੇ ਟੈੱਟਨਸ ਤੇ ਡਿਪਥੀਰੀਆ ਤੋਂ ਸੁਰੱਖਿਆ ਲਈ ਟੀ ਡੀ ਟੀਕੇ ਲਗਾਉਣਾ, ਸਹੀ ਪੋਸ਼ਣ, ਪੌਸ਼ਟਿਕ ਅਤੇ ਸੰਤੁਲਿਤ ਭੋਜਨ ਦੀ ਮਹੱਤਤਾ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਜਾਗਰੂਕਤਾ ਅਤੇ ਸਲਾਹ ਦੇਣਾ ਸ਼ਾਮਿਲ ਹੈ | ਇਸ ਮੌਕੇ ਡਾ. ਪੂਜਾ, ਡਾ. ਕੁਲਵਿੰਦਰ ਸਿੰਘ, ਡਾ. ਰਚਿਤਾ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੈਨੀਅਲ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਐਲ. ਐੱਚ. ਵੀ. ਕੁਲਜੀਤ ਕੌਰ, ਏ.ਐਨ.ਐਮ. ਰਾਜ ਰਾਣੀ, ਏ.ਐਨ.ਐਮ. ਕਿਰਨ ਬਾਲਾ, ਸਿਹਤ ਕਰਮਚਾਰੀ ਗੁਰਨਾਮ ਸਿੰਘ, ਰਛਪਾਲ ਸਿੰਘ ਅਤੇ ਨਰਸਿੰਗ ਸਟੂਡੈਂਟ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਮਦਾਸਪੁਰ ਵਿਖੇ ਜੂਨ '84 ਦੇ ਸ਼ਹੀਦਾਂ ਦੀ ਯਾਦ 'ਚ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਫ਼ੌਜ 'ਚ ਭਰਤੀ ਹੋਣ 'ਤੇ ਅਗਨੀਵੀਰ ਰਾਜ ਸਿੰਘ ਤੇ ਉਸ ਦੇ ਪਰਿਵਾਰ ਦਾ ਸਨਮਾਨ
Ad Position 24