19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਚੱਲਦੀ ਟਰੇਨ ’ਚੋਂ ਵਿਅਕਤੀ ਡਿੱਗਣ ਕਾਰਨ ਹੋਇਆ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 22-06-2026


ਐਮਾਂ ਮਾਂਗਟ, 21 ਜੂਨ (ਗੁਰਾਇਆ)-ਬੀਤੀ ਰਾਤ ਜਲੰਧਰ-ਪਠਾਨਕੋਟ ਰੇਲਵੇ ਲਾਈਨ ਮੁਕੇਰੀਆਂ ਦੇ ਨਜ਼ਦੀਕ ਪੈਂਦੇ ਅੱਡਾ ਪੇਪਰ ਮਿਲ ਦੇ ਕੋਲ ਕਿਸੇ ਅਣਪਛਾਤੀ ਰੇਲ ਗੱਡੀ ਵਿਚੋਂ ਇਕ ਵਿਅਕਤੀ ਦੇ ਡਿਗ ਜਾਣ ਕਾਰਨ ਜ਼ਖ਼ਮੀ ਹਾਲਤ ਵਿਚ ਸਾਰੀ ਰਾਤ ਹੀ ਰੇਲਵੇ ਲਾਈਨ ਦੇ ਨਜ਼ਦੀਕ ਪਿਆ ਰਿਹਾ। ਸਵੇਰ ਹੋਣ ’ਤੇ ਕੁਝ ਵਿਅਕਤੀਆਂ ਵਲੋਂ ਦੇਖਿਆ ਤਾਂ ਉਸ ਦੀ ਸੂਚਨਾ ਰੇਲਵੇ ਫਾਟਕ ਮੁਕੇਰੀਆਂ ’ਤੇ ਦਿੱਤੀ ਗਈ। ਰੇਲਵੇ ਫਾਟਕ ਪੇਪਰ ਮਿੱਲ ਵਾਲਿਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਮੁਕੇਰੀਆਂ ਦੇ ਰੇਲਵੇ ਪੁਲਿਸ ਚੌਂਕੀ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਚੌਂਕੀ ਵਾਲਿਆਂ ਨੇ ਮੌਕੇ ’ਤੇ ਉਸ ਜ਼ਖ਼ਮੀ ਹੋਏ ਵਿਅਕਤੀ ਨੂੰ ਉਥੋਂ ਚੱਕ ਕੇ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਕਿ ਉਸ ਵਿਅਕਤੀ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਉਥੋਂ ਰੈਫ਼ਰ ਕਰਕੇ ਜਲੰਧਰ ਦੇ ਕਿਸੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਜ਼ਖ਼ਮੀ ਹੋਏ ਵਿਅਕਤੀ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਇਸ ਸੰਬੰਧੀ ਰੇਲਵੇ ਪੁਲਿਸ ਮੁਕੇਰੀਆਂ ਨੇ ਦੱਸਿਆ ਕਿ ਅਸੀਂ ਇਕ ਵਿਅਕਤੀ ਨੂੰ ਅੱਡਾ ਪੇਪਰ ਮਿਲ ਦੇ ਲਾਗੂ ਰੇਲਵੇ ਲੈਣ ਤੋਂ ਜ਼ਖ਼ਮੀ ਹਾਲਤ ਵਿਚ ਚੱਕ ਕੇ ਲਿਆਂਦਾ ਸੀ ਜਿਸ ਦੀ ਹਾਲਤ ਬਹੁਤ ਹੀ ਜ਼ਿਆਦਾ ਖ਼ਰਾਬ ਸੀ ਅਤੇ ਉਸ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ ਅਤੇ ਸ਼ਾਮ ਹੋਣ ਤੱਕ ਕੋਈ ਵੀ ਸੂਚਨਾ ਨਹੀਂ ਮਿਲੀ ਸੀ ਕਿ ਵਿਅਕਤੀ ਠੀਕ ਹੈ ਜਾਂ ਨਹੀਂ ।

Ad Position 22
No active advertisement
ਪਿਛਲੀ ਖ਼ਬਰ ਸੰਯੋਜਕ ਪੱਧਰੀ ਬਾਲ ਸਮਾਗਮ ਆਯੋਜਿਤ ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਜੀਵਨੀ ਸ਼ਰਨਮ ’ਚ ਯੋਗ ਅਭਿਆਸ ਕਰਵਾਇਆ
Ad Position 24