19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਜੀਵਨੀ ਸ਼ਰਨਮ ’ਚ ਯੋਗ ਅਭਿਆਸ ਕਰਵਾਇਆ

Ad Position 21
No active advertisement
ਅਜੀਤ ਡੈਸਕ 22-06-2026

 

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ ਚਲਾਏ ਜਾ ਰਹੇ ਸਮਾਰਟ ਲਿਵਿੰਗ 60 ਪਲੱਸ ਕਲੱਬ ਸੰਜੀਵਨੀ ਸ਼ਰਨਮ ਦੀ ਸੰਚਾਲਕਾ ਸੰਗੀਤਾ ਮਿੱਤਲ ਦੀ ਅਗਵਾਈ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਇਸ ਸਾਲ ਦਾ ਮੁੱਖ ਵਿਸ਼ਾ ‘ਤੰਦਰੁਸਤ ਉਮਰ ਅਵਸਥਾ ਲਈ ਯੋਗ’ ਰੱਖਿਆ ਗਿਆ ਸੀ। ਯੋਗ ਸਮਾਗਮ ’ਚ ਸ਼ਹਿਰ ਵਾਸੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਬੱਚਿਆਂ ਸਮੇਤ ਬਜ਼ੁਰਗ ਤੇ ਹੋਰ ਨਾਗਰਿਕ ਵੀ ਸ਼ਾਮਿਲ ਹੋਏ। ਇਸ ਮੌਕੇ ਪ੍ਰਸਿੱਧ ਯੋਗ ਗੁਰੂ ਰੰਜਨ ਤੇ ਯਾਸ਼ਿਕਾ ਕੰਵਲ ਨੇ ਅਨੋਖੇ ਢੰਗ ਦਾ ਅਭਿਆਸ ਕਰਵਾਉਂਦੇ ਹੋਏ ਸਾਰਿਆਂ ਨੂੰ ਯੋਗ ਆਸਣ ਅਤੇ ਯੋਗ ਅਭਿਆਸ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੀ ਸੰਜੀਵਨੀ ਸ਼ਰਨਮ ਦੀ ਸੰਚਾਲਕਾ ਮੈਡਮ ਸੰਗੀਤਾ ਮਿੱਤਲ ਨੇ ਸੰਬੋਧਨ ਕਰਦਿਆਂ ਯੋਗ ਦੇ ਡੂੰਘੇ ਗੂਰਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਸਦੇ ਮਹੱਤਵ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਕਿਸੇ ਇਕ ਦਿਨ ਦਾ ਉਤਸਵ ਜਾਂ ਸਰੀਰਕ ਕਸਰਤ ਨਹੀਂ ਹੈ ਬਲਕਿ ਇਹ ਵਧੀਆ ਜੀਵਨ ਜਿਊਣ ਦੀ ਜੀਵਨ ਸ਼ੈਲੀ ਹੈ। ਉਨ੍ਹਾਂ ਕਿਹਾ ਕਿ ਯੋਗ ਸਾਡੇ ਜੀਵਨ ਦਾ ਰੋਜ਼ਾਨਾ ਕੰਮ ਕਾਰ ਵਾਲਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਅਸੀਂ ਸਹਿਜਤਾ ਨਾਲ ਇਸ ਨੂੰ ਅਪਣਾ ਸਕੀਏ। ਉਨ੍ਹਾਂ ਕਿਹਾ ਕਿ ਵਧਦੀ ਹੋਈ ਉਮਰ ਅਤੇ ਵਧੀਆ ਸਿਹਤ ਲਈ ਯੋਗ ਊਰਜਾ ਅਤੇ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਨਾਲ ਸਾਨੂੰ ਮਾਨਸਿਕ ਅਨੰਦ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਦਾ ਅਸਲੀ ਅਰਥ ਹੈ ਕਿ ਅਸੀਂ ਜੀਵਨ ਦੇ ਕਿਸੇ ਵੀ ਮੋੜ ’ਤੇ ਕਿਸੇ ’ਤੇ ਨਿਰਭਰ ਨਾ ਰਹੀਏ ਬਲਕਿ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰੱਖੀਏ। ਮੈਡਮ ਮਿੱਤਲ ਨੇ ਕਿਹਾ ਕਿ ਪ੍ਰਾਣਾਯਾਮ ਅਤੇ ਧਿਆਨ ਦੀ ਵਿਧੀ ਸਾਨੂੰ ਚਿੰਤਾ ਅਤੇ ਤਨਾਅ ਤੋਂ ਮੁਕਤੀ ਦਿਵਾਉਂਦੀ ਹੈ। ਸਮਾਗਮ ਦੀ ਸਮਾਪਤੀ ਸਮੂਹਿਕ ਸ਼ਾਂਤੀ ਪਾਠ ਅਤੇ ਵਿਸ਼ਵ ਕਲਿਆਣ ਦੀ ਮੰਗਲ ਕਾਮਨਾ ਨਾਲ ਹੋਈ।

Ad Position 22
No active advertisement
ਪਿਛਲੀ ਖ਼ਬਰ ਚੱਲਦੀ ਟਰੇਨ ’ਚੋਂ ਵਿਅਕਤੀ ਡਿੱਗਣ ਕਾਰਨ ਹੋਇਆ ਜ਼ਖ਼ਮੀ ਅਗਲੀ ਖ਼ਬਰ ਬਟਾਲਾ ਤੇ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Ad Position 24